ਪੰਜਾਬ ਸਰਕਾਰ ਦੇ ਇਤਿਹਾਸ ਵਿੱਚ ਪਹਿਲੀ ਵਾਰ, ਪੰਜਾਬ ਰਾਜ ਲਾਟਰੀਜ਼ ਨੇ ਲੋਹੜੀ ਅਤੇ ਮਕਰ ਸੰਕ੍ਰਾਂਤੀ ‘ਤੇ ਹੁਣ ਤੱਕ ਦੀ ਸਭ ਤੋਂ ਵੱਡੀ ਬੰਪਰ ਲਾਟਰੀ ਸ਼ੁਰੂ ਕੀਤੀ ਹੈ। ਇਸ ਨਾਲ ਲੋਕਾਂ ਨੂੰ ਵੱਡਾ ਫਾਇਦਾ ਹੋਏਗਾ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਟਿਕਟ ਨੂੰ “ਪੰਜਾਬ ਸਟੇਟ ਡੀਅਰ ਲੋਹੜੀ ਮਕਰ ਸੰਕ੍ਰਾਂਤੀ ਬੰਪਰ 2025” ਦਾ ਨਾਮ ਦਿੱਤਾ ਗਿਆ ਹੈ। ਦੱਸ ਦੇਈਏ ਕਿ ਹਰੇਕ ਟਿਕਟ ਦੀ ਕੀਮਤ 500 ਰੁਪਏ ਰੱਖੀ ਗਈ ਹੈ ਅਤੇ ਪਹਿਲੇ ਇਨਾਮ ਦੀ ਰਾਸ਼ੀ 10 ਕਰੋੜ ਰੁਪਏ ਰੱਖੀ ਗਈ ਹੈ। ਇਹ ਇੱਕ ਗਾਰੰਟੀਸ਼ੁਦਾ ਇਨਾਮ ਹੈ, ਜਿਸਦਾ ਮਤਲਬ ਹੈ ਕਿ ਕਿਸੇ ਨੂੰ ਇਹ ਰਕਮ ਜਿੱਤਣੀ ਯਕੀਨੀ ਹੈ। ਡਰਾਅ ਸਿਰਫ਼ ਵੇਚੀਆਂ ਗਈਆਂ ਟਿਕਟਾਂ ‘ਤੇ ਆਧਾਰਿਤ ਹੋਵੇਗਾ। ਇਸ ਟਿਕਟ ਲਈ ਡਰਾਅ 18 ਜਨਵਰੀ ਨੂੰ ਰਾਤ 8 ਵਜੇ ਹੋਵੇਗਾ ਅਤੇ ਯੂਟਿਊਬ ‘ਤੇ ਲਾਈਵ ਦਿਖਾਇਆ ਜਾਵੇਗਾ।
ਦੂਜੇ ਇਨਾਮ ਦੀ ਰਾਸ਼ੀ 1 ਕਰੋੜ ਰੁਪਏ ਅਤੇ ਤੀਜੇ ਇਨਾਮ ਦੀ ਰਾਸ਼ੀ 50 ਲੱਖ ਰੁਪਏ ਹੋਵੇਗੀ। ਇਨ੍ਹਾਂ ਪੁਰਸਕਾਰਾਂ ਤੋਂ ਇਲਾਵਾ ਕਈ ਹੋਰ ਇਨਾਮ ਵੀ ਦਿੱਤੇ ਜਾਣਗੇ। ਇਹ ਟਿਕਟਾਂ ਮਹਾਰਾਸ਼ਟਰ, ਗੋਆ, ਪੰਜਾਬ ਅਤੇ ਪੱਛਮੀ ਬੰਗਾਲ ਦੇ ਸਾਰੇ ਲਾਟਰੀ ਕਾਊਂਟਰਾਂ ‘ਤੇ ਉਪਲਬਧ ਹਨ। ਡੀਅਰ ਲਾਟਰੀ ਨੇ ਹੁਣ ਤੱਕ ਪੂਰੇ ਭਾਰਤ ਵਿੱਚ 3400 ਤੋਂ ਵੱਧ ਲੋਕ ਕਰੋੜਪਤੀ ਬਣਾਏ ਹਨ।