ਵਾਹਨਾਂ ਦੇ VIP ਨੰਬਰ ਲੈਣ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਦੇ ਮੁਤਾਬਕ ਹੁਣ ਮਨ ਮੁਤਾਬਕ ਨੰਬਰ ਲੈਣਾ ਮਹਿੰਗਾ ਹੋ ਗਿਆ ਹੈ। ਜਿਸ ਵਿੱਚ ਰਜਿਸਟ੍ਰੇਸ਼ਨ ਨੰਬਰ 0001 ਜੋ ਪਹਿਲਾਂ 2.5 ਲੱਖ ਰੁਪਏ ਵਿੱਚ ਮਿਲਦਾ ਸੀ ਹੁਣ 5 ਲੱਖ ਰੁਪਏ ਵਿੱਚ ਮਿਲੇਗਾ।

ਜ਼ਿਕਰਯੋਗ ਹੈ ਕਿ 0002 ਤੋਂ 0009 ਤੱਕ ਦੇ ਨੰਬਰ ਪਹਿਲਾਂ 25000 ਰੁਪਏ ਵਿੱਚ ਮਿਲਦੇ ਸਨ, ਹੁਣ ਉਹ 2 ਲੱਖ ਰੁਪਏ ਵਿੱਚ ਮਿਲਣਗੇ । 7777, 1111 ਵਰਗੇ ਨੰਬਰ ਜੋ ਪਹਿਲਾਂ 12500 ਰੁਪਏ ਵਿੱਚ ਮਿਲਦੇ ਸਨ ਹੁਣ 1 ਲੱਖ ਰੁਪਏ ਵਿੱਚ ਮਿਲਣਗੇ। ਤੁਹਾਨੂੰ ਮੁਫ਼ਤ ‘ਚ ਮਿਲਣ ਵਾਲੇ1008, 0295 ਵਰਗੇ 1 ਲੱਖ ਰੁਪਏ ਵਿੱਚ ਮਿਲਣਗੇ । 1313 ਪਹਿਲਾਂ 5000 ਰੁਪਏ ਵਿੱਚ ਮਿਲਦੇ ਸਨ ਉਹ ਹੁਣ ਇਹ 1 ਲੱਖ ਰੁਪਏ ਵਿੱਚ ਉਪਲਬਧ ਮਿਲਣਗੇ ।