ਪੰਜਾਬ ਵਿੱਚ ਮੀਂਹ ਨੂੰ ਲੈ ਕੇ ਆਈ ਵੱਡੀ ਅਪਡੇਟ, ਠੰਡ ਪੈਣ ਦੇ ਅਸਾਰ

ਪੰਜਾਬ ਅਤੇ ਚੰਡੀਗੜ੍ਹ ‘ਚ ਸਵੇਰੇ-ਸ਼ਾਮ ਦੀ ਠੰਡ ਵੱਧ ਗਈ ਹੈ। ਇਸ ਦੇ ਨਾਲ ਹੀ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ ਕਮੀਂ ਆਈ ਹੈ। 24 ਘੰਟਿਆਂ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 36.6 ਡਿਗਰੀ ਦਰਜ ਕੀਤਾ ਗਿਆ। ਅੱਜ ਸੂਬੇ ਦੇ ਤਿੰਨ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਕੁਝ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪਰਾਲੀ ਸਾੜਨ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ।

ਇਸ ਕਰਕੇ ਏਅਰ ਕੁਆਲਿਟੀ ਇੰਡੈਕਸ (AQI) ਲਗਾਤਾਰ ਡਿੱਗ ਰਿਹਾ ਹੈ। ਚੰਡੀਗੜ੍ਹ ਵਿੱਚ AQI ਦੀ ਸਥਿਤੀ ਪੰਜਾਬ ਨਾਲੋਂ ਵੀ ਮਾੜੀ ਹੈ। ਚੰਡੀਗੜ੍ਹ ਦਾ AQI ਮੰਗਲਵਾਰ ਸਵੇਰੇ 5 ਵਜੇ 228 ਦਰਜ ਕੀਤਾ ਗਿਆ। ਸ਼ਹਿਰ ਹੁਣ ਔਰੇਂਜ ਜ਼ੋਨ ਵਿੱਚ ਆ ਗਿਆ ਹੈ। ਦੀਵਾਲੀ ‘ਤੇ ਹਾਲਾਤ ਵਿਗੜਨ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।

ਦਸ ਦੇਈਏ ਕਿ ਪੰਜਾਬ ਵਿੱਚ AQI ਦਾ ਪੱਧਰ ਪਰਾਲੀ ਸਾੜਨ ਕਰਕੇ ਖਰਾਬ ਹੋ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਲਈ ਸਖ਼ਤ ਕਾਰਵਾਈ ਵੀ ਕੀਤੀ ਹੈ। ਪਰ ਇਸ ਤੋਂ ਬਾਅਦ ਵੀ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸੋਮਵਾਰ ਸ਼ਾਮ ਤੱਕ ਪਰਾਲੀ ਸਾੜਨ ਦੇ 142 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਇਨ੍ਹਾਂ ਦੀ ਕੁੱਲ ਗਿਣਤੀ 2137 ਹੋ ਗਈ ਹੈ। ਇਸ ਦੌਰਾਨ ਸੰਗਰੂਰ ਵਿੱਚ 19, ਫ਼ਿਰੋਜ਼ਪੁਰ ਵਿੱਚ 14, ਕਪੂਰਥਲਾ ਵਿੱਚ 13, ਪਟਿਆਲਾ ਵਿੱਚ 16, ਤਰਨਤਾਰਨ ਵਿੱਚ 14, ਮਾਨਸਾ ਅਤੇ ਗੁਰਦਾਸਪੁਰ ਵਿੱਚ ਸੱਤ-ਸੱਤ ਅਤੇ ਹੋਰ ਜ਼ਿਲ੍ਹਿਆਂ ਵਿੱਚ ਛੇ ਤੋਂ ਘੱਟ ਕੇਸ ਦਰਜ ਕੀਤੇ ਗਏ ਹਨ।

ਇਸ ਕਾਰਨ ਪੰਜਾਬ A0I ਜ਼ੋਨ ਵਿੱਚ ਆ ਗਿਆ ਹੈ। ਅੰਮ੍ਰਿਤਸਰ ਦਾ AQI 175, ਬਠਿੰਡਾ ਦਾ AQI 123, ਜਲੰਧਰ ਦਾ AQI 137, ਖੰਨਾ ਦਾ AQI 156, ਲੁਧਿਆਣਾ ਦਾ AQI 138, ਮੰਡੀ ਗੋਬਿੰਦਗੜ੍ਹ ਦਾ AQI 179, ਪਟਿਆਲਾ ਦਾ AQI 158 ਅਤੇ ਰੂਪਨਗਰ ਦਾ AQI 158 ਹੈ। AQI ਚੰਡੀਗੜ੍ਹ ਦੇ ਤਿੰਨ ਕੇਂਦਰਾਂ ‘ਤੇ ਮਾਪਿਆ ਜਾਂਦਾ ਹੈ। ਇਸ ਦੌਰਾਨ ਸੈਕਟਰ-22 ਦਾ AQI ਪੱਧਰ 211, ਸੈਕਟਰ-25 ਦਾ AQI 193, ਸੈਕਟਰ-53 ਦਾ AQI 228 ਦਰਜ ਕੀਤਾ ਗਿਆ ਹੈ।

Advertisement