ਪੰਜਾਬ ਭਰ ਵਿਚ ਆਬਕਾਰੀ ਤੇ ਕਰ ਵਿਭਾਗ ਨੇ 5 ਡਿਪਟੀ ਕਮਿਸ਼ਨਰ, 6 ਸਹਾਇਕ ਕਮਿਸ਼ਨਰ ਅਤੇ 13 ਈ. ਟੀ. ਓ. ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿਚ ਅੰਮ੍ਰਿਤਸਰ ਦੇ ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਨੂੰ ਅੰਮ੍ਰਿਤਸਰ ਤੋਂ ਇਲਾਵਾ ਮਾਧੋਪੁਰ ਮੋਬਾਈਲ ਵਿੰਗ ਦਾ ਚਾਰਜ ਵੀ ਮਿਲਿਆ ਹੈ। 2007 ਬੈਚ ਦੇ IAS ਅਧਿਕਾਰੀ ਕੰਵਲਪ੍ਰੀਤ ਬਰਾੜ ਨੂੰ NRI ਵਿੰਗ ਤੋਂ ਹਟਾ ਕੇ ਸ਼ਹਿਰੀ ਵਿਕਾਸ ਵਿਭਾਗ ਵਿੱਚ ਤਾਇਨਾਤ ਕੀਤਾ ਗਿਆ ਹੈ। ਨਾਲ ਹੀ, IAS ਅਪਨੀਤ ਰਿਆਤ ਨੂੰ ਵਿਸ਼ੇਸ਼ ਸਕੱਤਰ ਨਿੱਜੀ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ੍ਹਾਂ 2015 ਬੈਚ ਦੇ IAS ਉਪਕਾਰ ਸਿੰਘ ਨੂੰ ਵਿਸ਼ੇਸ਼ ਸਕੱਤਰ ਮਾਲ ਦੀ ਕਮਾਨ ਸੌਂਪੀ ਗਈ ਹੈ। ਇਸੇ ਤਰ੍ਹਾਂ PCS ਅਮਰਿੰਦਰ ਸਿੰਘ ਨੂੰ ਏਡੀਸੀ ਪੇਂਡੂ ਵਿਕਾਸ ਫਾਜ਼ਿਲਕਾ, ਅਰਸ਼ਦੀਪ ਸਿੰਘ ਨੂੰ ਆਰਟੀਓ ਅੰਮ੍ਰਿਤਸਰ, ਅਮਨਪ੍ਰੀਤ ਸਿੰਘ ਨੂੰ ਆਰਟੀਓ ਜਲੰਧਰ ਅਤੇ ਓਪਿੰਦਰਜੀਤ ਕੌਰ ਬਰਾੜ ਨੂੰ ਸਹਾਇਕ ਕਮਿਸ਼ਨਰ (ਜਨਰਲ) ਸੰਗਰੂਰ ਦੀ ਕਮਾਨ ਸੌਂਪੀ ਗਈ ਹੈ।
