ਰੇਲ ਦੀ ਟਿਕਟ ਬੁੱਕ ਕਰਨ ਦੀ ਸਹੂਲਤ ਦੇਣ ਵਾਲੀ ਆਈਆਰਸੀਟੀਸੀ ਦੀ ਵੈੱਬਸਾਈਟ ਇੱਕ ਵਾਰ ਫਿਰ ਡਾਊਨ ਹੋ ਗਈ ਹੈ। ਇਸ ਕਾਰਨ ਤਤਕਾਲ ਟਿਕਟਾਂ ਬੁੱਕ ਕਰਨ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਸ ਦਈਏ ਕਿ IRCTC ਦੀ ਵੈੱਬਸਾਈਟ ਸਿਰਫ਼ ਟਿਕਟ ਬੁਕਿੰਗ ਲਈ ਹੀ ਨਹੀਂ ਸਗੋਂ ਟਿਕਟ ਸਟੇਟਸ ਅਤੇ PNR ਵਰਗੀਆਂ ਚੀਜ਼ਾਂ ਦੇਖਣ ਲਈ ਵੀ ਵਰਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਵੈੱਬਸਾਈਟ ਅਤੇ ਐਪ ਡਾਊਨ ਹੋਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

