ਫੈਂਸੀ ਨੰਬਰਾਂ ਦੇ ਸ਼ੌਕੀਨ ਚੰਡੀਗੜ੍ਹੀਏ! 20.70 ਲੱਖ ਵਿੱਚ ਵਿਕਿਆ 0001 ਨੰਬਰ

ਚੰਡੀਗੜ੍ਹ ‘ਚ ਫੈਂਸੀ ਨੰਬਰਾਂ ਦੀ ਨਿਲਾਮੀ ਦਾ ਹਮੇਸ਼ਾ ਹੀ ਕ੍ਰੇਜ਼ ਰਹਿੰਦਾ ਹੈ ਅਤੇ ਇਸ ਕ੍ਰੇਜ਼ ਕਾਰਨ ਲੋਕਾਂ ‘ਚ 0001 ਨੰਬਰ ਲੈਣ ਦੀ ਹੋੜ ਲੱਗੀ ਰਹਿੰਦੀ ਹੈ, ਜਿਸ ਦੇ ਚਲਦਿਆਂ ਇਹ ਨੰਬਰ ਲੱਖਾਂ ਰੁਪਏ ‘ਚ ਵਿਕਦੇ ਹਨ, ਚੰਡੀਗੜ੍ਹ ‘ਚ CX ਸੀਐਕਸ ਸੀਰੀਜ਼ ਦੀ ਹੋਈ, ਜਿਸ ਵਿੱਚ ਚੰਡੀਗੜ੍ਹ RLA ਵੱਲੋਂ CH01 CX ਸੀਰੀਜ਼ ਦੇ 0001 ਤੋਂ 9999 ਤੱਕ ਦੀ ਨਿਲਾਮੀ ਹੋਈ। ਜਿਸ ਵਿੱਚ 0001 ਨੰਬਰ ਸਭ ਤੋਂ ਮਹਿੰਗਾ 20,70,000 ਰੁਪਏ ਵਿੱਚ ਵਿਕਿਆ ਅਤੇ 0007 ਨੰਬਰ 8,90,000 ਰੁਪਏ ਵਿੱਚ ਵਿਕਿਆ। ਇਸ ਪੂਰੀ ਨਿਲਾਮੀ ਤੋਂ ਆਰਐਲਏ ਨੂੰ 1,92,69,000 ਰੁਪਏ ਦੀ ਆਮਦਨ ਹੋਈ ਹੈ।

CH01CX0009 – 7,99,000 ਦਾ ਵਿਕਿਆ

CH01CX9999 – 6,01,000 ਦਾ ਵੇਚਿਆ ਗਿਆ

CH01CX0004 – 4,91,000 ਦਾ ਵਿਕਿਆ

CH01CX0005 – 8,90,000 ਦਾ ਵਿਕਿਆ

CH01CX0006 4,71,000 ਵਿੱਚ ਵੇਚਿਆ ਗਿਆ

CH01CX0003 4,61,000 ਵਿੱਚ ਵੇਚਿਆ ਗਿਆ

CH01CX0008 4,61,000 ਵਿੱਚ ਵੇਚਿਆ ਗਿਆ

CH01CX0002 37,100 ਵਿੱਚ ਵੇਚਿਆ ਗਿਆ

Advertisement