ਬਜਟ 2024- ਟੈਕਸ ਸਲੈਬ ਵਿੱਚ ਹੋਏ ਵੱਡੇ ਬਦਲਾਅ, ਪੜ੍ਹੋ ਪੂਰੀ ਖ਼ਬਰ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨੌਕਰੀਪੇਸ਼ਾ ਲੋਕਾਂ ਨੂੰ ਵੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਬਜਟ ਭਾਸ਼ਣ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਨਕਮ ਟੈਕਸ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਨਵੀਂ ਟੈਕਸ ਵਿਵਸਥਾ ‘ਚ ਸਟੈਂਡਰਡ ਡਿਡਕਸ਼ਨ 50,000 ਤੋਂ ਵਧਾ ਕੇ 75,000 ਰੁਪਏ ਕਰ ਦਿੱਤੀ ਹੈ। ਇਸ ਨਾਲ ਨਵੀਂ ਟੈਕਸ ਵਿਵਸਥਾ ‘ਚ 7.75 ਲੱਖ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ ਹੋਏਗੀ। ਇਸ ਨਾਲ 17.5 ਹਜ਼ਾਰ ਰੁਪਏ ਦਾ ਲਾਭ ਹੋਏਗਾ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਹ ਵੀ ਐਲਾਨ ਕੀਤਾ ਕਿ ਆਮਦਨ ਟੈਕਸ ਨੂੰ ਸੌਖਾ ਕੀਤਾ ਜਾਵੇਗਾ। TDS ਦਾ ਸਮੇਂ ਸਿਰ ਭੁਗਤਾਨ ਨਾ ਕਰਨਾ ਹੁਣ ਅਪਰਾਧ ਨਹੀਂ ਹੋਵੇਗਾ।ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ‘ਸਟੈਂਡਰਡ ਡਿਡਕਸ਼ਨ ਨੂੰ 50 ਹਜ਼ਾਰ ਰੁਪਏ ਤੋਂ ਵਧਾ ਕੇ 75 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 0 ਤੋਂ 3 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਦੇਣਾ ਪਵੇਗਾ। 3 ਤੋਂ 7 ਲੱਖ ਰੁਪਏ ਲਈ 5%, 7 ਤੋਂ 10 ਲੱਖ ਰੁਪਏ ਲਈ 10%, 10 ਤੋਂ 12 ਲੱਖ ਰੁਪਏ ਲਈ 15% ਤੇ 12 ਤੋਂ 15 ਲੱਖ ਰੁਪਏ ਤੱਕ 20 ਫੀਸਦੀ ਟੈਕਸ ਦੇਣਾ ਪਵੇਗਾ। 15 ਲੱਖ ਰੁਪਏ ਤੋਂ ਵੱਧ ਦੀ ਤਨਖਾਹ ‘ਤੇ 30 ਫੀਸਦੀ ਟੈਕਸ ਲੱਗੇਗਾ।

Advertisement