ਬਟਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਬੀਤੇ ਦਿਨ ਸ਼੍ਰੀ ਹਰਗੋਬਿੰਦਪੁਰ ਦੇ ਇੱਕ ਸੁਨਿਆਰੇ ‘ਤੇ ਫਾਇਰਿੰਗ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ। ਕਰੀਬ ਕਰੀਬ ਚਾਰ ਘੰਟੇ ਦੌਰਾਨ ਗੋਲੀ ਚਲਵਾਉਣ ਵਾਲੇ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਗੈਂਗਸਟਰ ਦੀ ਪਛਾਣ ਮਲਕੀਤ ਸਿੰਘ ਵਜੋਂ ਹੋਈ ਹੈ, ਉਹ ਹੈਰੀ ਚੱਠੇ ਦੇ ਨਾਂ ਉਤੇ ਫਿਰੌਤੀ ਮੰਗਦਾ ਸੀ। ਇਸੇ ਨੇ ਹੀ ਗੈਂਗਸਟਰ ਰਾਹੀਂ ਸ਼੍ਰੀ ਹਰਗੋਬਿੰਦ ਪੁਰ ਸੁਨਿਆਰੇ ਦੀ ਦੁਕਾਨ ਉਤੇ ਆਪਣੇ ਸ਼ੂਟਰਾਂ ਰਾਹੀਂ ਗੋਲੀ ਚਲਵਾਈ ਸੀ।

ਦੱਸ ਦਈਏ ਕਿ ਸਵੇਰੇ ਤੜਕਸਾਰ ਤੋਂ ਹੀ ਪੁਲਿਸ ਇਸ ਗੈਂਗਸਟਰ ਦਾ ਪਿੱਛਾ ਕਰ ਰਹੀ ਸੀ। ਇਹ ਗੈਂਗਸਟਰ ਮਰਸੀਡੀਜ਼ ਕਾਰ ਵਿੱਚ ਘੁੰਮ ਰਿਹਾ ਸੀ। ਜਦੋਂ ਪੁਲਿਸ ਨੇ ਇਸ ਨੂੰ ਘੇਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੈਂਗਸਟਰ ਵੱਲੋਂ ਵੀ ਗੋਲੀ ਚਲਾਈ ਗਈ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਇਸ ਦੌਰਾਨ ਇਕ ਗੋਲੀ ਗੈਂਗਸਟਰ ਦੇ ਪੈਰ ਵਿਚ ਲੱਗੀ।