ਬਸਪਾ ਸੁਪਰੀਮੋ ਮਾਇਆਵਤੀ ਅੱਜ ਪੰਜਾਬ ਦੌਰੇ ‘ਤੇ ਹਨ। ਉਹ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਦੇ ਪਾਰਟੀ ਦੇ ਸਟੇਟ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦੇ ਪੱਖ ਵਿਚ ਚੋਣ ਜਨ ਸਭਾ ਨੂੰ ਸੰਬੋਧਨ ਕਰਨਗੇ। ਮਾਇਆਵਤੀ ਦੁਪਹਿਰ 12 ਵਜੇ ਉਹ ਨਵਾਂਸ਼ਹਿਰ ਦੇ ਬੱਗਾ ਰੋਡ ‘ਤੇ ਮਹਾਲਾਂਵ ਮੈਦਾ ਨਵਿਚ ਚੋਣ ਸਭਾ ਵਿਚ ਪਹੁੰਚੇਗੀ। ਪਾਰਟੀ ਵੱਲੋਂ ਉਨ੍ਹਾਂ ਦੀ ਰੈਲੀ ਨੂੰ ਲੈ ਕੇ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।

ਸੂਬੇ ਵਿਚ ਲੋਕ ਸਭਾ ਚੋਣਾਂ ਬਸਪਾ ਆਪਣੇ ਦਮ ‘ਤੇ ਇਕੱਲੇ ਲੜ ਰਹੀ ਹੈ। ਪਾਰਟੀ ਦਾ ਕਿਸੇ ਵੀ ਗਠਜੋੜ ਨਹੀਂ ਹੈ। ਸਾਰੀਆਂ ਸੀਟਾਂ’ਤੇ ਬਸਪਾ ਨੇ ਉਮੀਦਵਾਰ ਉਤਾਰੇ ਹੋਏ ਹਨ। ਰੈਲੀ ਵਿਚ ਸਾਰੇ ਉਮੀਦਵਾਰ ਹੀ ਹਾਜ਼ਰ ਰਹਿਣਗੇ। ਇਸ ਲੋਕ ਸਭਾ ਹਲਕੇ ਵਿਚ ਬਸਪਾ ਦਾ ਚੰਗਾ ਆਧਾਰ ਹੈ।