ਗਿੱਦੜਬਾਹਾ ਵਿੱਚੋਂ ਬੜੀ ਮਾੜੀ ਅਤੇ ਦੁੱਖਦਾਈ ਖਬਰ ਸਾਹਮਣੇ ਆਈ ਹੈ। ਜਿਸ ਨੂੰ ਸੁਣ ਕੇ ਹਰ ਕਿਸੇ ਦਾ ਦਿਲ ਵਲੂੰਧਰਿਆ ਗਿਆ ਹੈ। ਦਰਅਸਲ ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਛੱਪੜ ਵਿੱਚੋਂ ਦੋ ਬੱਚਿਆਂ ਦੀਆਂ ਲਾਸ਼ਾਂ ਮਿਲਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ।
ਦਸਿਆ ਜਾ ਰਿਹਾ ਹੈ ਕਿ ਦੋਵੇਂ ਬੱਚੇ ਕੱਲ ਸ਼ਾਮ ਘਰੋਂ ਮੇਲਾ ਦੇਖਣ ਲਈ ਨਿਕਲੇ ਸਨ। ਬੱਚਿਆਂ ਦੀ ਪਛਾਣ 9 ਸਾਲਾ ਖੁਸ਼ਪ੍ਰੀਤ ਅਤੇ 10 ਸਾਲਾ ਸਾਹਿਲ ਵਜੋਂ ਹੋਈ ਹੈ ਜਿੰਨ੍ਹਾਂ ਦੀਆਂ ਲਾਸ਼ਾਂ ਗੁਰਦੁਆਰਾ ਪਾਤਸ਼ਾਹੀ ਦਸਵੀਂ ਗੁਰਦੁਆਰਾ ਸਾਹਿਬ ਦੇ ਸਰੋਵਰ ‘ਚੋਂ ਮਿਲੀਆਂ ਹਨ।
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟੀ ਹੋਈ ਹੈ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ।