ਬੇਭਰੋਸਗੀ ਮਤਾ ਜਿੱਤਣ ਤੋਂ ਬਾਅਦ ਵੀ ਟਰੂਡੋ ਸਰਕਾਰ ਨਹੀਂ ਘਟੀਆਂ ਮੁਸ਼ਕਲਾਂ 

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਹੀ ਵਿਹੜੇ ਵਿੱਚ ਘਿਰੇ ਹੋਏ ਹਨ। ਦਰਅਸਲ ਉਨ੍ਹਾਂ ਦੇ ਖਿਲਾਫ ਬੇਭਰੋਸਗੀ ਮਤਾ ਲਿਆਂਦਾ ਗਿਆ ਸੀ। ਬੇਸ਼ੱਕ ਉਹ ਇਸ ਬੇਭਰੋਸਗੀ ਮਤੇ ਤੋਂ ਬਚ ਗਿਆ, ਪਰ ਅੱਗੇ ਦਾ ਰਸਤਾ ਉਸ ਲਈ ਆਸਾਨ ਨਹੀਂ ਹੈ।  ਟਰੂਡੋ ਆਪਣੀ ਘੱਟ ਗਿਣਤੀ ਲਿਬਰਲ ਸਰਕਾਰ ਦੇ ਪਹਿਲੇ ਵੱਡੇ ਇਮਤਿਹਾਨ ਵਿੱਚ ਬੁੱਧਵਾਰ ਨੂੰ ਅਵਿਸ਼ਵਾਸ ਪ੍ਰਸਤਾਵ ਤੋਂ ਬਚ ਗਏ। ਤੁਹਾਨੂੰ ਦੱਸ ਦੇਈਏ ਕਿ ਨੌਂ ਸਾਲ ਦੇ ਅਹੁਦੇ ‘ਤੇ ਰਹਿਣ ਤੋਂ ਬਾਅਦ ਉਨ੍ਹਾਂ ਦੀ ਲੋਕਪ੍ਰਿਅਤਾ ‘ਚ ਕਮੀ ਆਈ ਹੈ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਸੱਤਾ ‘ਤੇ ਉਸਦੀ ਕਮਜ਼ੋਰ ਪਕੜ ਨੂੰ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਵਿੱਚ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਮੰਗਲਵਾਰ ਨੂੰ ਸਰਕਾਰ ਨੂੰ ਡੇਗਣ ਲਈ ਦੁਬਾਰਾ ਕੋਸ਼ਿਸ਼ ਕਰਨ ਦੀ ਸਹੁੰ ਖਾ ਰਹੀ ਹੈ। ਜਦੋਂ ਤੋਂ ਵਿਰੋਧੀ ਧਿਰ ਨੇ ਸਖਤ ਰੁਖ ਅਪਣਾਇਆ ਹੈ, ਉਦੋਂ ਤੋਂ ਟਰੂਡੋ ਸਰਕਾਰ ਬੈਕਫੁੱਟ ‘ਤੇ ਨਜ਼ਰ ਆ ਰਹੀ ਹੈ।

ਕੈਨੇਡਾ ਦੀ ਘੱਟ ਗਿਣਤੀ ਟਰੂਡੋ ਸਰਕਾਰ ਖ਼ਿਲਾਫ਼ ਵਿਰੋਧੀ ਤੇ ਟੋਰੀ ਆਗੂ ਪੀਅਰ ਪੋਲਿਵਰ ਵੱਲੋਂ ਸੰਸਦ ਦੇ ਮੌਨਸੂਨ ਸੈਸ਼ਨ ਦੇ ਦੂਜੇ ਦਿਨ ਅੱਜ ਸਰਕਾਰ ਖ਼ਿਲਾਫ਼ ਇੱਕ ਲਾਈਨ ਦਾ ਬੇਭਰੋਸਗੀ ਮਤਾ ਪੇਸ਼ ਕੀਤਾ ਸੀ ਤੇ ਬਹਿਸ ਦੀ ਸ਼ੁਰੂਆਤ ਕਰਦਿਆਂ ਸਰਕਾਰ ਦੀਆਂ ਨਾਕਾਮੀਆਂ ਗਿਣਾਈਆਂ।  ਐਨਡੀਪੀ ਤੇ ਬਲਾਕ ਕਿਊਬਿਕ ਨੇ ਮਤੇ ਦੀ ਹਮਾਇਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪੋਲਿਵਰ ਨੇ ਕਿਹਾ ਕਿ 9 ਸਾਲ ਪਹਿਲਾਂ ਸੱਤਾ ਸੰਭਾਲਣ ਵਾਲੀ ਲਿਬਰਲ ਸਰਕਾਰ ਨੇ ਦੇਸ਼ ਨੂੰ ਹਰ ਖੇਤਰ ਵਿੱਚ ਪਿੱਛੇ ਧੱਕਿਆ ਅਤੇ ਲੋਕਾਂ ਨਾਲ ਕੀਤਾ ਹਰ ਵਾਅਦਾ ਤੋੜਿਆ। ਉਨ੍ਹਾਂ ਨੇ ਘਰਾਂ ਦੀਆਂ ਕੀਮਤਾਂ ‘ਚ ਵਾਧੇ ਅਤੇ ਅਤਿ ਦੀ ਮਹਿੰਗਾਈ ਲਈ ਵੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। 

ਪੋਲਿਵਰ ਨੇ ਕਿਹਾ ਕਿ ਜੇ ਉਹ ਸੱਤਾ ਵਿੱਚ ਆਏ ਤਾਂ ਟੈਕਸਾਂ ‘ਚ ਕਮੀ ਕੀਤੀ ਜਾਵੇਗੀ ਅਤੇ ਆਰਥਿਕਤਾ ਨੂੰ ਪੈਰਾਂ ਸਿਰ ਕੀਤਾ ਜਾਵੇਗਾ। ਇਸ ‘ਤੇ ਟੋਕਦਿਆਂ ਲਿਬਰਲ ਹਾਊਸ ਲੀਡਰ ਕਰੀਨਾ ਗੌਡ ਨੇ ਕਿਹਾ ਕਿ ਟੋਰੀ ਆਗੂ ਦਾ ਇੱਕੋ ਇੱਕ ਮਕਸਦ ਸੱਤਾ ‘ਤੇ ਕਾਬਜ਼ ਹੋਣਾ ਹੈ ਨਾ ਕਿ ਦੇਸ਼ ਵਾਸੀਆਂ ਨੂੰ ਕੁਝ ਕਰਕੇ ਵਿਖਾਉਣਾ। ਉਨਾਂ ਕਿਹਾ ਕਿ ਲਿਬਰਲ ਸਰਕਾਰ 9 ਸਾਲਾਂ ਤੋਂ ਲੋਕਾਂ ਦੀ ਭਲਾਈ ‘ਚ ਜੁਟੀ ਹੋਈ ਹੈ। 

Advertisement