ਬ੍ਰਿਟੇਨ ‘ਚ 4 ਜੁਲਾਈ ਨੂੰ ਹੋਣਗੀਆਂ ਆਮ ਚੋਣਾਂ, ਪ੍ਰਧਾਨ ਮੰਤਰੀ ਨੇ ਕੀਤਾ ਐਲਾਨ

ਬ੍ਰਿਟੇਨ ਵਿੱਚ 4 ਜੁਲਾਈ ਨੂੰ ਆਮ ਚੋਣਾਂ ਹੋਣਗੀਆਂ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੁੱਧਵਾਰ ਰਾਤ ਲੰਡਨ ਸਥਿਤ 10 ਡਾਊਨਿੰਗ ਸਟ੍ਰੀਟ ਵਿੱਚ ਇਸਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਦੇ ਲਈ ਆਪਣਾ ਭਵਿੱਖ ਚੁਣਨ ਦਾ ਸਮਾਂ ਆ ਗਿਆ ਹੈ। ਕਿੰਗ ਚਾਰਲਜ਼ III ਨੂੰ ਚੋਣਾਂ ਦੀ ਟਾਈਮਲਾਈਨ ਦੇ ਬਾਰੇ ਵਿੱਚ ਜਾਣਕਾਰੀ ਦੇਣ ਦੇ ਬਾਅਦ ਜਲਦ ਹੀ ਸੰਸਦ ਭੰਗ ਕਰ ਦਿੱਤੀ ਜਾਵੇਗੀ। ਉਸ ਤੋਂ ਬਾਅਦ ਹੀ ਚੋਣ ਪ੍ਰਕਿਰਿਆ ਸ਼ੁਰੂ ਹੋਵੇਗੀ। ਬਤੌਰ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਚੋਣਾਂ ਵਿੱਚ ਪਹਿਲੀ ਵਾਰ ਵੋਟਰਾਂ ਦੇ ਸਾਹਮਣੇ ਜਾਣਗੇ। ਸਾਲ 2022 ਵਿੱਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੇ ਚੋਣਾਂ ਤੋਂ ਪਹਿਲਾਂ PM ਚਿਹਰੇ ਦਾ ਐਲਾਨ ਨਹੀਂ ਕੀਤਾ ਸੀ। ਚੋਣਾਂ ਤੋਂ ਬਾਅਦ ਪਾਰਟੀ ਦੇ ਸੰਸਦੀ ਦਲ ਨੇ ਸੁਨਕ ਨੂੰ ਆਪਣਾ ਨੇਤਾ ਚੁਣਿਆ ਸੀ। ਸੁਨਕ ਨੂੰ ਕਰੀਬ 200 ਸਾਂਸਦਾਂ ਦਾ ਸਮਰਥਨ ਮਿਲਿਆ ਸੀ, ਜਿਸ ਤੋਂ ਬਾਅਦ ਉਹ ਪੀਐੱਮ ਬਣੇ ਸਨ।

ਦਸ ਦੇਈਏ ਕਿ 44 ਸਾਲਾਂ ਰਿਸ਼ੀ ਸੁਨਕ ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੇ ਅਕਤੂਬਰ 2022 ਵਿੱਚ ਅਹੁਦਾ ਸੰਭਾਲਿਆ ਸੀ। ਇੱਥੇ ਜਨਵਰੀ 2025 ਵਿੱਚ ਆਮ ਚੋਣਾਂ ਹੋਣ ਦੀ ਸੰਭਾਵਨਾ ਸੀ। ਸੁਨਕ ਦੇ ਕੋਲ ਚੋਣਾਂ ਦੇ ਐਲਾਨ ਦੇ ਲਈ ਦਸੰਬਰ ਤੱਕ ਦਾ ਸਮਾਂ ਸੀ, ਪਰ ਉਨ੍ਹਾਂ ਨੇ 7 ਮਹੀਨੇ ਪਹਿਲਾਂ ਹੀ ਇਸਦਾ ਐਲਾਨ ਕਰ ਦਿੱਤਾ। ਸਾਲ 2022 ਵਿੱਚ ਫਿਕਸਡ ਟਰਮ ਇਲੈਕਸ਼ਨ ਐਕਟ ਰੱਦ ਕਰਨ ਦੇ ਬਾਅਦ ਬ੍ਰਿਟੇਨ ਵਿੱਚ ਪ੍ਰਧਾਨ ਮੰਤਰੀ ਨੂੰ ਚੋਣ ਦੀ ਤਾਰੀਕ ਤੈਅ ਕਰਨ ਦਾ ਅਧਿਕਾਰ ਮਿਲਿਆ ਸੀ। ਪ੍ਰਧਾਨ ਮੰਤਰੀ ਆਪਣੀ ਪਾਰਟੀ ਦੇ ਲਈ ਸਭ ਤੋਂ ਵੱਧ ਫਾਇਦੇਮੰਦ ਸਮਾਂ ਦੇਖ ਕੇ ਚੋਣ ਦੀ ਤਾਰੀਕ ਤੈਅ ਕਰਦੇ ਹਨ।

Advertisement