ਭਗਤ ਸਿੰਘ ਨਾਲ ਅਰਵਿੰਦ ਕੇਜਰੀਵਾਲ ਦੀ ਤਸਵੀਰ ‘ਤੇ ਭਗਤ ਸਿੰਘ ਦੇ ਪੋਤੇ ਵੱਲੋਂ ਆਲੋਚਨਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਵਿੱਚ ਤਿਹਾੜ ਜੇਲ੍ਹ ਤੋਂ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਭੇਜਿਆ ਸੰਦੇਸ਼ ਪੜ੍ਹਦਿਆਂ ਇੱਕ ਨਵਾਂ ਸਿਆਸੀ ਵਿਵਾਦ ਖੜ੍ਹਾ ਹੋ ਗਿਆ। ਸੁਨੀਤਾ ਕੇਜਰੀਵਾਲ ਦੇ ਪਿੱਛੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਸਨ। ਇਨ੍ਹਾਂ ਦੋ ਮਹਾਨ ਸ਼ਖਸੀਅਤਾਂ ਦੇ ਵਿਚਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜੇਲ੍ਹ ਦੀ ਫੋਟੋ ਲਗਾਈ ਗਈ ਸੀ। 

ਦਰਅਸਲ, ਭਗਤ ਸਿੰਘ ਦੇ ਪੋਤੇ ਯਾਦਵਿੰਦਰ ਸੰਧੂ ਨੇ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਭਗਤ ਸਿੰਘ ਅਤੇ ਬੀਆਰ ਅੰਬੇਡਕਰ ਦੀਆਂ ਤਸਵੀਰਾਂ ਵਿਚਕਾਰ ਲਟਕਦੀ ਤਸਵੀਰ ਨੂੰ ਲੈ ਕੇ ਗੁੱਸਾ ਜ਼ਾਹਰ ਕੀਤਾ ਹੈ।

ਉਨ੍ਹਾਂ ਪੋਸਟ ਸਾਂਝੀ ਕਰਦੇ ਕਿਹਾ ਕਿ ਅੱਜ ਸਵੇਰੇ, ਸੁਨੀਤਾ ਕੇਜਰੀਵਾਲ ਦੀ ਇੱਕ ਵੀਡੀਓ ਆਈ, ਜਿਸ ਵਿੱਚ ਅਰਵਿੰਦ ਕੇਜਰੀਵਾਲ ਦੀ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਨਾਲ ਫੋਟੋ ਕੰਧ ਉੱਤੇ ਲਗਾਈ ਗਈ ਸੀ। ਇਹ ਦੇਖ ਕੇ ਮੈਨੂੰ ਬਹੁਤ ਬੁਰਾ ਲੱਗਾ। ਉਨ੍ਹਾਂ ਦੀ ਤੁਲਨਾ ਬਜ਼ੁਰਗਾਂ ਨਾਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਮੈਂ ਆਮ ਆਦਮੀ ਪਾਰਟੀ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਲਈ ਕਹਾਂਗਾ।

ਬੀਤੇ ਦਿਨ ਵੀਰਵਾਰ ਨੂੰ ਵੀ ਸ਼ਬਦੀ ਜੰਗ ਛਿੜ ਗਈ ਅਤੇ ਭਾਜਪਾ ਨੇ ਇਸ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ। ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦੁਆਰਾ ਇੱਕ ਡਿਜੀਟਲ ਬ੍ਰੀਫਿੰਗ ਦੌਰਾਨ, ਬੈਕਗ੍ਰਾਉਂਡ ਵਿੱਚ ਭਗਤ ਸਿੰਘ ਅਤੇ ਬੀਆਰ ਅੰਬੇਡਕਰ ਦੀਆਂ ਤਸਵੀਰਾਂ ਸਨ, ਜਿਸ ਦੇ ਅੱਗੇ ਜੇਲ੍ਹ ਵਿੱਚ ਦਿੱਲੀ ਦੇ ਮੁੱਖ ਮੰਤਰੀ ਦੀ ਫੋਟੋ ਸੀ।

Advertisement