ਸ਼ ਭਰ ਵਿੱਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਮਹੀਨੇ ਦੀਵਾਲੀ-ਦੁਸਹਿਰੇ ਸਮੇਤ ਕਈ ਅਹਿਮ ਤਿਉਹਾਰ ਹਨ। ਅਕਤੂਬਰ ਮਹੀਨੇ ਵਿਚ ਦੁਸਹਿਰਾ ਤਾਂ ਲੰਘ ਚੁੱਕਿਆ ਹੈ, ਦੀਵਾਲੀ ਵਰਗੀਆਂ ਕਈ ਹੋਰ ਜਨਤਕ ਛੁੱਟੀਆਂ ਆ ਰਹੀਆਂ ਹਨ। ਪੰਚਾਇਤੀ ਚੋਣਾਂ ਕਾਰਨ ਬੀਤੇ ਕੱਲ੍ਹ ਪੰਜਾਬ ਭਰ ਵਿਚ ਛੁੱਟੀ ਦਾ ਦਿਨ ਸੀ। ਇਸ ਤੋਂ ਬਾਅਦ ਸਰਕਾਰ ਨੇ ਮਹਾਰਿਸ਼ੀ ਵਾਲਮੀਕਿ ਜੈਅੰਤੀ ਮੌਕੇ ਭਲਕੇ 17 ਅਕਤੂਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੋਇਆ ਹੈ। ਇਸ ਮੌਕੇ ਸਾਰੇ ਸਕੂਲ-ਕਾਲਜ ਅਤੇ ਸਰਕਾਰੀ ਦਫਤਰ ਬੰਦ ਰਹਿਣਗੇ।
ਦਸ ਦੇਈਏ ਕਿ ਅਕਤੂਬਰ ਵਿਚ ਪਹਿਲੇ ਹਫਤੇ ਤੋਂ ਛੁੱਟੀਆਂ ਦੀ ਸ਼ੁਰੂਆਤ ਹੋ ਗਈ ਸੀ। ਪਹਿਲਾਂ 2 ਅਕਤੂਬਰ ਨੂੰ ਗਾਂਧੀ ਜੈਅੰਤੀ ਦੀ ਛੁੱਟੀ ਸੀ, ਇਸ ਤੋਂ ਬਾਅਦ 12 ਅਕਤਬੂਰ ਨੂੰ ਦੁਸਹਿਰਾ ਦੀ ਛੁੱਟੀ ਸੀ।ਇਸ ਮਹੀਨੇ ਦੇ ਅੰਤ ‘ਚ ਦੀਵਾਲੀ ਹੈ। ਅਜਿਹੇ ‘ਚ ਸਰਕਾਰੀ ਦਫਤਰਾਂ, ਬੈਂਕਾਂ ਅਤੇ ਸਕੂਲਾਂ ‘ਚ ਜਨਤਕ ਛੁੱਟੀ ਰਹੇਗੀ।