ਭਾਰਤੀ ਕਿਸਾਨਾਂ ਨੂੰ ਲੱਗੇਗਾ ਝਟਕਾ! ਹੋਇਆ ਵੱਡਾ ਐਲਾਨ

 ਅਮਰੀਕਾ ਵੱਲੋਂ ਛੇੜੀ ਗਈ ਟੈਰਿਫ ਜੰਗ ਦੌਰਾਨ ਭਾਰਤੀ ਕਿਸਾਨਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਅਮਰੀਕਾ ਨੇ ਦਅਵਾ ਕੀਤਾ ਹੈ ਕਿ ਭਾਰਤੀ ਖੇਤੀ ਉਤਪਾਦਾਂ ਉਪਰ 100 ਫੀਸਦੀ ਟੈਰਿਫ ਲਾਇਆ ਜਾਏਗਾ। ਅਮਰੀਕਾ ਦਾ ਕਹਿਣਾ ਹੈ ਕਿ ਭਾਰਤ ਅਮਰੀਕੀ ਖੇਤੀਬਾੜੀ ਉਤਪਾਦਾਂ ‘ਤੇ 100 ਪ੍ਰਤੀਸ਼ਤ ਟੈਰਿਫ ਲਗਾਉਂਦਾ ਹੈ। ਹੁਣ ਜੈਸਾ ਕੋ ਤੈਸਾ ਨੀਤੀ ਤਹਿਤ ਭਾਰਤੀ ਖੇਤੀ ਉਤਪਾਦਾਂ ਉਪਰ ਵੀ ਬਰਾਬਰ ਟੈਰਿਫ ਲਾਏ ਜਾਣਗੇ। 

ਦਸ ਦਈਏ ਕਿ ਜੇਕਰ ਅਮਰੀਕਾ ਭਾਰਤੀ ਖੇਤੀ ਉਤਪਾਦਾਂ ਉਪਰ 100 ਫੀਸਦੀ ਟੈਰਿਫ ਲਾਉਂਦਾ ਹੈ ਜਾਂ ਫਿਰ ਭਾਰਤ ਸਰਕਾਰ ਅਮਰੀਕੀ ਖੇਤੀ ਉਤਪਾਦਾਂ ਤੋਂ ਟੈਰਿਫ ਘਟਾਉਂਦੀ ਹੈ ਤਾਂ ਭਾਰਤੀ ਕਿਸਾਨੀ ਨੂੰ ਵੱਡਾ ਝਟਕਾ ਲੱਗੇਗਾ। ਸੂਤਰਾਂ ਮੁਤਾਬਕ ਭਾਰਤ ਸਰਕਾਰ ਖੇਤੀ ਸੈਕਟਰ ਨੂੰ ਛੱਡ ਤੇ ਹੋਰ ਖੇਤਰਾਂ ਉਪਰ ਟੈਰਿਫ ਘਟਾਉਣ ਦੇ ਪੱਖ ਵਿੱਚ ਹੈ ਪਰ ਅਮਰੀਕਾ ਦਾ ਰਵੱਈਆ ਨਰਮ ਨਜ਼ਰ ਨਹੀਂ ਆ ਰਿਹਾ। ਇਸ ਲਈ ਭਾਰਤੀ ਖੇਤੀ ਸੈਕਟਰ ਉਪਰ ਖਤਰਾ ਮੰਡਰਾਉਣ ਲੱਗਾ ਹੈ।

ਦਰਅਸਲ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਹਾਲ ਹੀ ਵਿੱਚ 2 ਅਪ੍ਰੈਲ ਤੋਂ ਦੇਸ਼ਾਂ ‘ਤੇ ਰੈਸੀਫ੍ਰੋਕਲ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਹੁਣ ਸੋਮਵਾਰ ਨੂੰ ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਨੇ ਮੀਡੀਆ ਨੂੰ ਦੱਸਿਆ ਕਿ ਭਾਰਤ ਅਮਰੀਕੀ ਖੇਤੀਬਾੜੀ ਉਤਪਾਦਾਂ ‘ਤੇ 100 ਪ੍ਰਤੀਸ਼ਤ ਟੈਰਿਫ ਲਗਾਉਂਦਾ ਹੈ। ਇਸ ਤੋਂ ਇਲਾਵਾ ਹੋਰ ਦੇਸ਼ ਵੀ ਭਾਰੀ ਡਿਊਟੀਆਂ ਵਸੂਲਦੇ ਹਨ, ਜਿਸ ਕਾਰਨ ਅਮਰੀਕੀ ਉਤਪਾਦਾਂ ਲਈ ਉਨ੍ਹਾਂ ਦੇਸ਼ਾਂ ਦੇ ਬਾਜ਼ਾਰਾਂ ਵਿੱਚ ਟਿਕਣਾ ਬਹੁਤ ਮੁਸ਼ਕਲ ਹੈ। 

ਇਸ ਲਈ ਵ੍ਹਾਈਟ ਹਾਊਸ ਨੇ ਵੀ ਹੁਣ ਜੈਸੇ ਕੋ ਤੈਸਾ ਨੀਤੀ ਅਪਣਾਉਣ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਨੇ ਇਹ ਬਿਆਨ ਦੋ ਅਪਰੈਲ ਤੋਂ ਠੀਕ ਪਹਿਲਾਂ ਦਿੱਤਾ ਹੈ। ਇਸ ਤੋਂ ਪਹਿਲਾਂ ਅਮਰੀਕੀ ਪ੍ਰਤੀਨਿਧ ਮੰਡਲ ਨੇ ਭਾਰਤ ਆ ਕੇ ਟੈਕਸਾਂ ਤੇ ਵਾਪਰ ਸਮਝੌਤੇ ਬਾਰੇ ਲੰਬੀ ਚਰਚਾ ਕੀਤੀ ਹੈ। ਬੇਸ਼ੱਕ ਦੋਵਾਂ ਦੇਸ਼ਾਂ ਵੱਲੋਂ ਅਜੇ ਕੋਈ ਰਸਮੀ ਐਲਾਨ ਨਹੀਂ ਕੀਤਾ ਪਰ ਅਮਰੀਕਾ ਦੇ ਤਾਜ਼ਾ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ।

Advertisement