ਮਸ਼ਹੂਰ ਅਦਾਕਾਰਾ ਦਾ ਹੋਇਆ ਦੇਹਾਂਤ, ਸਰਵਾਈਕਲ ਕੈਂਸਰ ਤੋਂ ਜੰਗ ਹਾਰੀ

ਟੈਲੀਵੀਜ਼ਨ ਜਗਤ ਚ ਅੱਜ ਸਵੇੇਰੇ ਸੋਗ ਦੀ ਲਹਿਰ ਫੈਲ ਗਈ। ਮਸ਼ਹੂਰ ਅਦਾਕਾਰ ਡੋਲੀ ਸੋਹੀ ਕੈਂਸਰ ਤੋਂ ਜੰਗ ਹਾਰ ਕੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਈ। ਜਿਸ ਤੋਂ ਬਾਅਦ ਹਰ ਪਾਸੇ ਸੋਗ ਫੈਲ ਗਿਆ। ‘ਕਲਸ਼’, ‘ਹਿਟਲਰ ਦੀਦੀ’, ‘ਦੇਵੋਂ ਕੇ ਦੇਵ ਮਹਾਦੇਵ’ ਸਮੇਤ ਕਈ ਹਿੱਟ ਟੀਵੀ ਸ਼ੋਅਜ਼ ‘ਚ ਕੰਮ ਕਰ ਚੁੱਕੀ ਅਦਾਕਾਰਾ ਡੌਲੀ ਸੋਹੀ ਨਹੀਂ ਰਹੀ। ਉਹ ਸਰਵਾਈਕਲ ਕੈਂਸਰ ਨਾਲ ਲੜਾਈ ਲੜ ਰਹੀ ਸੀ। 48 ਸਾਲ ਦੀ ਉਮਰ ‘ਚ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੀ ਭੈਣ ਅਮਨਦੀਪ ਸੋਹੀ ਦੀ ਵੀ 48 ਘੰਟੇ ਪਹਿਲਾਂ ਮੌਤ ਹੋ ਗਈ ਸੀ।

ਦਸਿਆ ਜਾ ਰਿਹਾ ਹੈ ਕਿ ਫਰਵਰੀ ‘ਚ ਡੌਲੀ ਨੂੰ ਸਾਹ ਲੈਣ ‘ਚ ਤਕਲੀਫ ਹੋ ਰਹੀ ਸੀ, ਜਿਸ ਕਾਰਨ ਉਸ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਹਾਲਾਂਕਿ 8 ਮਾਰਚ ਨੂੰ ਉਸ ਦੀ ਮੌਤ ਹੋ ਗਈ। ਇਕ ਦਿਨ ਪਹਿਲਾਂ ਉਨ੍ਹਾਂ ਦੀ ਭੈਣ ਅਮਨਦੀਪ ਸੋਹੀ ਦਾ ਵੀ ਦੇਹਾਂਤ ਹੋ ਗਿਆ ਸੀ।

ਦੁੱਖ ਦੀ ਗੱਲ ਇਹ ਹੈ ਕਿ ਬੀਤੀ ਰਾਤ ਉਸ ਦੀ ਭੈਣ ਅਮਨਦੀਪ ਸੋਹੀ ਵੀ ਦੁਨੀਆ ਨੂੰ ਅਲਵਿਦਾ ਕਹਿ ਗਈ। ਅਮਨਦੀਪ ਦਾ ਪੀਲੀਆ ਦਾ ਇਲਾਜ ਚੱਲ ਰਿਹਾ ਸੀ। ਕੁਝ ਘੰਟਿਆਂ ਦੇ ਅੰਦਰ ਇੰਡਸਟਰੀ ਦੀਆਂ ਦੋ ਭੈਣਾਂ ਤੇ ਐਕਟ੍ਰੈਸ ਦੇ ਦੇਹਾਂਤ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।ਡੋਲੀ ਸੋਹੀ ਤੇ ਅਮਨੀਪ ਆਪਣੇ ਦਮਦਾਰ ਅਭਿਨੈ ਤੋਂ ਘਰ-ਘਰ ਮਸ਼ਹੂਰ ਹੋ ਗਈਆਂ ਸਨ। ਦੋਵਾਂ ਹੀ ਭੈਣਾਂ ਨੇ ਕਾਮਯਾਬੀ ਦੀ ਉਡਾਣ ਭਰਨੀ ਸ਼ੁਰੂ ਹੀ ਕੀਤੀ ਸੀ ਕਿ ਉਨ੍ਹਾਂ ਦੀ ਮੌਤ ਹੋ ਗਈ। ਦੋਵੇਂ ਭੈਣਾਂ ਨੂੰ ਗੁਆਉਣ ਨਾਲ ਪਰਿਵਾਰ ਸਦਮੇ ਵਿਚ ਹੈ।

Advertisement