ਫੇਸਬੁੱਕ ਅਤੇ ਇੰਸਟਾਗ੍ਰਾਮ (ਮੇਟਾ) ਦੀਆਂ ਸੇਵਾਵਾਂ 1 ਘੰਟੇ ਲਈ ਬੰਦ ਰਹਿਣ ਕਾਰਨ ਕੰਪਨੀ ਦੇ ਸੀਈਓ ਮਾਰਕ ਜ਼ੁਕਰਬਰਗ ਨੂੰ ਅਰਬਾਂ ਦਾ ਨੁਕਸਾਨ ਹੋਇਆ ਹੈ। ਦਸ ਦੇਈਏ ਕਿ ਬੀਤੀ ਰਾਤ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਇੰਸਟਾਗ੍ਰਾਮ, ਥ੍ਰੈਡ ਅਤੇ ਵਟਸਐਪ ਰਾਤ ਨੂੰ ਅਚਾਨਕ ਡਾਊਨ ਹੋ ਗਏ, ਜਿਸ ਕਾਰਨ ਉਪਭੋਗਤਾ ਇਨ੍ਹਾਂ ਪਲੇਟਫਾਰਮਾਂ ਦੀ ਵਰਤੋਂ ਕਰਨ ਦੇ ਯੋਗ ਨਹੀਂ ਰਹੇ। ਫੇਸਬੁੱਕ ‘ਤੇ ਯੂਜ਼ਰਸ ਨੂੰ ਦੁਬਾਰਾ ਲੌਗਇਨ ਕਰਨ ਲਈ ਕਿਹਾ ਜਾ ਰਿਹਾ ਸੀ ਪਰ ਲੌਗਇਨ ਡਿਟੇਲ ਐਂਟਰ ਕਰਨ ਤੋਂ ਬਾਅਦ ਵੀ ਉਹ ਆਪਣੇ ਅਕਾਊਂਟ ਨੂੰ ਐਕਸੈਸ ਨਹੀਂ ਕਰ ਸਕੇ। ਉਪਭੋਗਤਾਵਾਂ ਨੂੰ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਇਸ ਦਾ ਸਾਹਮਣਾ ਕਰਨਾ ਪਿਆ।

ਮਾਹਿਰਾਂ ਨੇ ਕਿਹਾ ਹੈ ਕਿ ਮਾਰਕ ਜ਼ਕਰਬਰਗ ਨੂੰ ਇਸ ਇੱਕ ਘੰਟੇ ਵਿੱਚ ਅਰਬਾਂ ਰੁਪਏ ਦਾ ਨੁਕਸਾਨ ਹੋਇਆ ਹੈ। ਵੀਬਸ਼ ਸਕਿਓਰਿਟੀਜ਼ ਦੇ ਮੈਨੇਜਿੰਗ ਡਾਇਰੈਕਟਰ ਡੈਨ ਇਵਜ਼ ਨੇ ਡੇਲੀਮੇਲ ਡਾਟ ਕਾਮ ਨੂੰ ਦੱਸਿਆ ਕਿ ਇਸ ਕਾਰਨ ਮਾਰਕ ਜ਼ੁਕਰਬਰਗ ਨੂੰ 10 ਕਰੋੜ ਡਾਲਰ ਦਾ ਨੁਕਸਾਨ ਹੋਇਆ ਹੈ। ਮਾਹਿਰਾਂ ਨੇ ਕਿਹਾ ਕਿ ਮੈਟਾ ਦੇ ਸ਼ੇਅਰਾਂ ਦੀ ਕੀਮਤ ਵੀ ਘਟੀ ਹੈ ਅਤੇ 1.6 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਹੈ।