ਮੁਸ਼ਕਲ ਵਿੱਚ ਫਸੇ ਧਰਮਿੰਦਰ, ਪਟਿਆਲਾ ਹਾਊਸ ਕੋਰਟ ਨੇ ਭੇਜਿਆ ਸੰਮਨ

ਬਾਲੀਵੁੱਡ ਅਦਾਕਾਰ ਧਰਮਿੰਦਰ ਹਾਲ ਹੀ ਵਿਚ 89 ਸਾਲ ਦੇ ਹੋਏ ਹਨ। ਆਪਣੇ ਜਨਮ ਦਿਨ ਦੇ ਦੋ ਦਿਨ ਬਾਅਦ ਹੀ ਉਹ ਕਾਨੂੰਨੀ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ। ਧਰਮਿੰਦਰ ਆਪਣੇ ਰੈਸਟੋਰੈਂਟ ਫਰੈਂਚਾਇਜ਼ੀ ‘ਗਰਮ ਧਰਮ ਢਾਬਾ’ ਨੂੰ ਲੈ ਕੇ ਪਰੇਸ਼ਾਨੀ ਵਿਚ ਹਨ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਫ੍ਰੈਂਚਾਇਜ਼ੀ ਨਾਲ ਸਬੰਧਤ ਧੋਖਾਧੜੀ ਦੇ ਮਾਮਲੇ ਵਿਚ ਦਿੱਗਜ ਬਾਲੀਵੁੱਡ ਅਭਿਨੇਤਾ ਧਰਮਿੰਦਰ ਸਮੇਤ ਦੋ ਹੋਰਾਂ ਖਿਲਾਫ ਸੰਮਨ ਜਾਰੀ ਕੀਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਸਾਲ 20 ਫਰਵਰੀ ਯਾਨੀ ਸਾਲ 2025 ‘ਚ ਤੈਅ ਕੀਤੀ ਗਈ ਹੈ। ਇਸ ਦਿਨ ਧਰਮਿੰਦਰ ਨੂੰ ਅਦਾਲਤੀ ਕਾਰਵਾਈ ਵਿੱਚ ਪੇਸ਼ ਹੋਣਾ ਹੋਵੇਗਾ।

ਜੁਡੀਸ਼ੀਅਲ ਮੈਜਿਸਟਰੇਟ ਯਸ਼ਦੀਪ ਚਾਹਲ ਵੱਲੋਂ ਸੰਮਨ ਜਾਰੀ ਕੀਤੇ ਗਏ ਹਨ, ਜੋ ਦਿੱਲੀ ਦੇ ਕਾਰੋਬਾਰੀ ਸੁਸ਼ੀਲ ਕੁਮਾਰ ਦੀ ਸ਼ਿਕਾਇਤ ਉਤੇ ਆਧਾਰਿਤ ਹਨ, ਜਿਸ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਫਰੈਂਚਾਇਜ਼ੀ ਵਿੱਚ ਨਿਵੇਸ਼ ਕਰਨ ਦਾ ਲਾਲਚ ਦੇ ਕੇ ਧੋਖਾ ਦਿੱਤਾ ਗਿਆ ਹੈ।

ਏਐਨਆਈ ਦੇ ਇਕ ਪੋਸਟ ਦੇ ਅਨੁਸਾਰ 5 ਦਸੰਬਰ ਨੂੰ ਪਾਸ ਕੀਤੇ ਸੰਮਨ ਆਦੇਸ਼ ਵਿੱਚ ਜੱਜ ਨੇ ਕਿਹਾ, “ਰਿਕਾਰਡ ਉਤੇ ਮੌਜੂਦ ਸਬੂਤ ਸੰਕੇਤ ਦਿੰਦੇ ਹਨ ਕਿ ਮੁਲਜ਼ਮ ਵਿਅਕਤੀਆਂ ਨੇ ਸ਼ਿਕਾਇਤਕਰਤਾ ਨੂੰ ਆਪਣੇ ਸਾਂਝੇ ਇਰਾਦੇ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ ਅਤੇ ਧੋਖਾਧੜੀ ਦੇ ਅਪਰਾਧ ਦੀ ਸਮੱਗਰੀ ਦਾ ਵਿਧੀਵਤ ਖੁਲਾਸਾ ਕੀਤਾ ਗਿਆ ਹੈ।’’

Advertisement