ਮੁੜ ਵਿਵਾਦਾਂ ‘ਚ ਐਲਵਿਸ਼ ਯਾਦਵ, youtuber ਦੇ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ

ਬਿੱਗ ਬੌਸ OTT 2 ਦੇ ਜੇਤੂ ਐਲਵਿਸ਼ ਯਾਦਵ ਇੱਕ ਵਾਰ ਫਿਰ ਮੁਸੀਬਤ ਵਿੱਚ ਹਨ। ਯੂਟਿਊਬਰ ਸਾਗਰ ਠਾਕੁਰ ਉਰਫ ਮੈਕਸਟਰਨ ਨੇ ਐਲਵਿਸ਼ ਯਾਦਵ ‘ਤੇ ਗੰਭੀਰ ਦੋਸ਼ ਲਗਾਏ ਹਨ। ਸੋਸ਼ਲ ਮੀਡੀਆ ‘ਤੇ ਉਸ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਗੁੰਡਾਗਰਦੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਐਲਵਿਸ਼ ਯਾਦਵ 8-10 ਲੋਕਾਂ ਦੇ ਨਾਲ ਇਕ ਨੌਜਵਾਨ ਦੇ ਘਰ ਪਹੁੰਚਦਾ ਹੈ ਅਤੇ ਮਿਲ ਕੇ ਉਸ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਹੈ।

ਵੀਡੀਓ ਵਿੱਚ ਇੱਕ ਇਕੱਲਾ ਨੌਜਵਾਨ ਐਲਵਿਸ਼ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਦੇ ਨਾਲ ਆਏ ਲੋਕ ਉਸ ਨੂੰ ਫੜ ਲੈਂਦੇ ਹਨ ਅਤੇ ਐਲਵਿਸ਼ ਉਸ ਨੂੰ ਕੁੱਟਣ ਲੱਗ ਜਾਂਦਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਯੂਜ਼ਰਸ ਐਲਵਿਸ਼ ਯਾਦਵ ਨੂੰ ਫੇਸਬੁੱਕ ‘ਤੇ ਬੁਰੀ ਤਰ੍ਹਾਂ ਟ੍ਰੋਲ ਕਰ ਰਹੇ ਹਨ। ਕਈ ਲੋਕ ਟਿੱਪਣੀ ਕਰ ਰਹੇ ਹਨ ਅਤੇ ਐਲਵਿਸ਼ ਯਾਦਵ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ।

Advertisement