ਮੁੱਖ ਚੋਣ ਕਮਿਸ਼ਨਰ ਦੇ ਹੈਲੀਕਾਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ

ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਦੇ ਮੁਨਸਿਆਰੀ ‘ਚ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਹੋਈ। ਉੱਤਰਾਖੰਡ ਦੇ ਵਧੀਕ ਮੁੱਖ ਚੋਣ ਅਧਿਕਾਰੀ ਵਿਜੇ ਕੁਮਾਰ ਜੋਗਦੰਡੇ ਵੀ ਹੈਲੀਕਾਪਟਰ ‘ਚ ਸਵਾਰ ਸਨ। ਖਰਾਬ ਮੌਸਮ ਕਾਰਨ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਹੈਲੀਕਾਪਟਰ ਨੂੰ ਸਫਲਤਾਪੂਰਵਕ ਇਕ ਖੇਤ ‘ਚ ਉਤਾਰਿਆ ਗਿਆ। ਸਾਰੇ ਯਾਤਰੀ ਸੁਰੱਖਿਅਤ ਹਨ। ਮੁਨਸਿਆਰੀ ਤਹਿਸੀਲ ਪ੍ਰਸ਼ਾਸਨ ਦੀ ਟੀਮ ਉਨ੍ਹਾਂ ਕੋਲ ਪਹੁੰਚ ਰਹੀ ਹੈ।

ਦਸ ਦੇਈਏ ਕਿ ਕੇਂਦਰੀ ਚੋਣ ਕਮਿਸ਼ਨਰ ਤੇ ਸੂਬੇ ਦੇ ਉਪ ਮੁੱਖ ਚੋਣ ਅਧਿਕਾਰੀ ਟ੍ਰੈਕਿੰਗ ਲਈ ਮੁਨਸ਼ਿਆਰੀ ਦੇ ਮਿਲਮ ਲਈ ਰਵਾਨਾ ਹੋਏ ਸਨ। ਉਹ ਹੈਲੀਕਾਪਟਰ ਰਾਹੀਂ ਦੇਹਰਾਦੂਨ ਤੋਂ ਮਿਲਮ ਲਈ ਰਵਾਨਾ ਹੋਏ। ਹਿਮਾਲੀਅਨ ਖੇਤਰ ‘ਚ ਖਰਾਬ ਮੌਸਮ ਕਾਰਨ ਹੈਲੀਕਾਪਟਰ ਨੂੰ ਅੱਗੇ ਲਿਜਾਣਾ ਮੁਸ਼ਕਲ ਹੋ ਗਿਆ ਤੇ ਮਿਲਮ ਤੋਂ ਪਹਿਲਾਂ ਰਾਲਮ ‘ਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।

Advertisement