ਯੂਕਰੇਨ ਨੇ ਬੋਲਿਆ ਰੂਸ ਤੇ ਧਾਵਾ, 9/11 ਵਾਂਗ ਕੀਤਾ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਮਗਰੋਂ ਰੂਸ ਤੇ ਯੂਕਰੇਨ ਵਿਚਾਲੇ ਤਣਾਅ ਹੋਰ ਵਧ ਗਿਆ ਹੈ। ਅੱਜ ਯੂਕਰੇਨ ਨੇ ਰੂਸ ‘ਚ 38 ਮੰਜ਼ਿਲਾ ਉੱਚੀ ਇਮਾਰਤ ‘ਤੇ ਡ੍ਰੋਨ ਨਾਲ ਹਮਲਾ ਕਰ ਦਿੱਤਾ। ਯੂਕਰੇਨ ਦਾ ਡ੍ਰੋਨ ਸਿੱਧਾ ਇਮਾਰਤ ਵਿੱਚ ਜਾ ਡਿੱਗਿਆ। ਡ੍ਰੋਨ ਦੇ ਕ੍ਰੈਸ਼ ਹੋਣ ਕਾਰਨ ਘੱਟੋ-ਘੱਟ ਦੋ ਲੋਕ ਗੰਭੀਰ ਜ਼ਖਮੀ ਹੋ ਗਏ। ਇਹ ਘਟਨਾ ਸੇਰਾਤੋਵ ਸ਼ਹਿਰ ਦੀ ਸਭ ਤੋਂ ਉੱਚੀ 38 ਮੰਜ਼ਿਲਾ ਇਮਾਰਤ ਵੋਲਗਾ ਸਕਾਈ ਵਿੱਚ ਵਾਪਰੀ। ਇਸ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ।

ਵਾਇਰਲ ਵੀਡੀਓ ਮੁਤਾਬਕ ਇੱਕ ਡ੍ਰੋਨ ਉੱਡਦਾ ਨਜ਼ਰ ਆ ਰਿਹਾ ਹੈ। ਇਹ ਸਿੱਧਾ 38 ਮੰਜ਼ਿਲਾ ਉੱਚੀ ਇਮਾਰਤ ਵਿੱਚ ਦਾਖਲ ਹੋਇਆ ਤੇ ਅੱਗ ਲੱਗ ਗਈ। ਇਮਾਰਤ ਦੇ ਸ਼ੀਸ਼ੇ ਟੁੱਟਣ ਕਾਰਨ ਹੇਠਾਂ ਖੜ੍ਹੇ 20 ਤੋਂ ਵੱਧ ਵਾਹਨ ਵੀ ਨੁਕਸਾਨੇ ਗਏ। ਮਾਸਕੋ ਦੇ ਦੱਖਣ-ਪੂਰਬੀ ਖੇਤਰ ਦੇ ਗਵਰਨਰ ਨੇ ਕਿਹਾ ਕਿ ਯੂਕਰੇਨ ਨੇ ਸੋਮਵਾਰ ਨੂੰ ਰੂਸ ਦੇ ਸੇਰਾਤੋਵ ਖੇਤਰ ਦੇ ਦੋ ਵੱਡੇ ਸ਼ਹਿਰਾਂ ‘ਤੇ ਕਈ ਡ੍ਰੋਨ ਹਮਲੇ ਕੀਤੇ। ਇਸ ਵਿੱਚ ਇੱਕ ਔਰਤ ਸਮੇਤ ਦੋ ਵਿਅਕਤੀ ਜ਼ਖ਼ਮੀ ਹੋ ਗਏ ਤੇ ਇੱਕ ਘਰ ਦਾ ਨੁਕਸਾਨ ਹੋਇਆ। ਖੇਤਰੀ ਗਵਰਨਰ ਰੋਮਨ ਬਸੁਰਗਿਨ ਨੇ ਟੈਲੀਗ੍ਰਾਮ ‘ਤੇ ਕਿਹਾ ਕਿ ਰੂਸੀ ਹਵਾਈ ਰੱਖਿਆ ਪ੍ਰਣਾਲੀਆਂ ਨੇ ਇਕ ਯੂਕਰੇਨੀ ਡ੍ਰੋਨ ਨੂੰ ਗੋਲੀ ਮਾਰੀ, ਜਿਸ ਦੇ ਮਲਬੇ ਨੇ ਸਾਰਾਤੋਵ ਸ਼ਹਿਰ ਵਿੱਚ ਇੱਕ ਰਿਹਾਇਸ਼ੀ ਕੰਪਲੈਕਸ ਨੂੰ ਨੁਕਸਾਨ ਪਹੁੰਚਾਇਆ।

ਦਸ ਦੇਈਏ ਕਿ 9/11 ਅੱਤਵਾਦੀ ਹਮਲਾ 11 ਸਤੰਬਰ 2001 ਨੂੰ ਅਮਰੀਕਾ ਵਿੱਚ ਹੋਇਆ ਸੀ। ਇਹ ਅਮਰੀਕਾ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਮੰਨਿਆ ਜਾਂਦ ਹੈ। ਇਸ ਹਮਲੇ ‘ਚ ਗਗਨਚੁੰਬੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ‘ਚ 3000 ਲੋਕ ਮਾਰੇ ਗਏ ਸਨ। ਅੱਜ ਰੂਸ ਵਿੱਚ ਵੀ ਇੱਕ ਇਮਾਰਤ ‘ਤੇ ਇਸੇ ਤਰ੍ਹਾਂ ਦੇ ਡ੍ਰੋਨ ਹਮਲੇ ਨੇ 9/11 ਦੇ ਹਮਲੇ ਦੀ ਯਾਦ ਦਿਵਾ ਦਿੱਤੀ। ਅਮਰੀਕਾ ‘ਚ ਅਲਕਾਇਦਾ ਦੇ ਅੱਤਵਾਦੀਆਂ ਨੇ 4 ਜਹਾਜ਼ਾਂ ਨੂੰ ਹਾਈਜੈਕ ਕਰਕੇ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਤੇ ਪੈਂਟਾਗਨ ‘ਚ ਜਾ ਠੋਕਿਆ ਸੀ।

Advertisement