ਰੂਸ ਵਿੱਚ ਚ 9/11 ਵਰਗਾ ਵੱਡਾ ਹਮਲਾ, ਇਮਾਰਤਾਂ ਤੇ ਕੀਤਾ ਡ੍ਰੋਨ ਅਟੈਕ

ਰੂਸ ਦੇ ਕਜ਼ਾਨ ਸ਼ਹਿਰ ਵਿੱਚ 9/11 ਵਰਗਾ ਹਮਲਾ ਹੋਇਆ ਹੈ। ਇੱਥੇ ਤਿੰਨ ਵੱਡੀਆਂ ਇਮਾਰਤਾਂ ‘ਤੇ ਡਰੋਨ ਨਾਲ ਹਮਲਾ ਕੀਤਾ ਗਿਆ ਹੈ। ਰੂਸ ਨੇ ਇਸ ਹਮਲੇ ਲਈ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਡਰੋਨ ਹਮਲਿਆਂ ਨੇ ਮਾਸਕੋ ਤੋਂ ਲਗਭਗ 800 ਕਿਲੋਮੀਟਰ ਪੂਰਬ ਵਿਚ ਸਥਿਤ ਕਜ਼ਾਨ ਸ਼ਹਿਰ ਦੇ ਕਈ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਹੈ। ਸੋਸ਼ਲ ਮੀਡੀਆ ‘ਤੇ ਵੀਡੀਓਜ਼ ਵਿਚ ਦਿਖਾਇਆ ਗਿਆ ਹੈ ਕਿ ਇਕ ਡਰੋਨ ਇਕ ਉੱਚੀ ਇਮਾਰਤ ਨਾਲ ਟਕਰਾਉਂਦਿਆਂ ਹੋਇਆ ਦਿਖਾਇਆ ਗਿਆ ਹੈ, ਜਿਸ ਤੋਂ ਬਾਅਦ ਇਕ ਵੱਡਾ ਧਮਾਕਾ ਹੋਇਆ ਹੈ।

ਇਸ ਹਮਲੇ ਤੋਂ ਬਾਅਦ ਕਜ਼ਾਨ ਹਵਾਈ ਅੱਡੇ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਏਪੀਏ ਨੇ ਰਿਪੋਰਟ ਕੀਤੀ ਕਿ ਹਮਲੇ ਦੌਰਾਨ, ਕਮਲੀਵ ਐਵੇਨਿਊ, ਕਲਾਰਾ ਜ਼ੇਟਕਿਨ, ਯੂਕੋਜ਼ਿੰਸਕਾਯਾ, ਹਾਦੀ ਤਾਕਤਸ਼, ਕ੍ਰਾਸਨਾਯਾ ਪੌਜਿਸੀਆ ਅਤੇ ਓਰੇਨਬਰਗਸਕੀ ਟ੍ਰੈਕਟ ਦੀਆਂ ਸੜਕਾਂ ‘ਤੇ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

Advertisement