ਹਰਿਆਣਾ ਦੇ ਗੁਰੂਗ੍ਰਾਮ ‘ਚ ਇਕ ਰੈਸਟੋਰੈਂਟ ‘ਚ 5 ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਮਾਊਥ ਫਰੈਸ਼ਨਰ ਖਾਣਾ ਮਹਿੰਗਾ ਪੈ ਗਿਆ। ਜਿਵੇਂ ਹੀ ਉਨ੍ਹਾਂ ਨੇ ਮੂੰਹ ਵਿਚ ਮਾਊਥ ਫਰੈਸ਼ਨਰ ਪਾਇਆ, ਉਨ੍ਹਾਂ ਨੂੰ ਮੂੰਹ ਵਿੱਚ ਜਲਨ ਮਹਿਸੂਸ ਹੋਣ ਲੱਗੀ। ਉਲਟੀਆਂ ਆਉਣ ਲੱਗੀਆਂ ਗਈਆਂ। ਇਸ ਤੋਂ ਬਾਅਦ ਉਨ੍ਹਾਂ ਦੇ ਮੂੰਹ ‘ਚੋਂ ਖੂਨ ਨਿਕਲਣ ਲੱਗਾ। ਸਾਰਿਆਂ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇੱਥੇ 5 ਵਿੱਚੋਂ 2 ਦੀ ਹਾਲਤ ਗੰਭੀਰ ਬਣੀ ਹੋਈ ਹੈ।
ਡਾਕਟਰ ਮੁਤਾਬਕ ਇਹ ਇੱਕ ਖਤਰਨਾਕ ਐਸਿਡ ਹੈ। ਜਿਸ ਦਾ ਸੇਵਨ ਕਰਨ ਨਾਲ ਮੌਤ ਵੀ ਹੋ ਸਕਦੀ ਹੈ। ਇਸ ਸ਼ਿਕਾਇਤ ਤੋਂ ਬਾਅਦ ਗੁਰੂਗ੍ਰਾਮ ਦੇ ਖੇੜਕੀ ਦੌਲਾ ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਸ ਦੇਈਏ ਕਿ ਤਿੰਨ ਜੋੜੇ ਗੁਰੂਗ੍ਰਾਮ ਦੇ ਸੈਕਟਰ-90 ਸਥਿਤ ਸੈਫਾਇਰ 90 ਲਾ ਫੋਰੈਸਟਾ ਰੈਸਟੋਰੈਂਟ ਵਿੱਚ ਡਿਨਰ ਕਰਨ ਗਏ ਸਨ।