ਲੁਧਿਆਣਾ ਤੋਂ ਰਾਜਾ ਵੜਿੰਗ ਜਿੱਤੇ, ਬਿੱਟੂ ਨੂੰ 21,000 ਤੋਂ ਵੱਧ ਵੋਟਾਂ ਨਾਲ ਹਰਾਇਆ

ਲੁਧਿਆਣਾ ਵਿਚ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ। ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਨੇ ਇਥੇ 21,000 ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਭਾਜਪਾ ਦੇ ਰਵਨੀਤ ਬਿੱਟੂ ਨਾਲ ਉਨ੍ਹਾਂ ਦੀ ਸਖਤ ਟੱਕਰ ਸੀ। ਰਾਜਾ ਵੜਿੰਗ ਸ਼ੁਰੂਆਤ ਤੋਂ ਹੀ ਲੀਡ ਬਣਾਏ ਹੋਏ ਸੀ। ਕਈ ਵਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਪਰ ਆਖਿਰ ਵਿਚ ਜਿੱਤ ਕਾਂਗਰਸ ਦੀ ਹੋਈ। ਰਾਜਾ ਵੜਿੰਗ 25713 ਵੋਟਾਂ ਤੋਂ ਅੱਗੇ ਰਹੇ। ਜਿੱਤਣ ਤੋਂ ਬਾਅਦ ਰਾਜਾ ਵੜਿੰਗ ਤੇ ਅੰਮ੍ਰਿਤਾ ਵੜਿੰਗ ਪਰਿਵਾਰ ਨਾਲ ਲਾਈਵ ਹੋਏ ਤੇ ਉਨ੍ਹਾਂ ਨੇ ਲੁਧਿਆਣਾ ਵਾਸੀਆਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਰਾਹੁਲ ਗਾਂਧੀ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੈਂ ਲੁਧਿਆਣਾ ਦੀ ਜਨਤਾ, ਆਪਣੇ ਵਰਕਰਾਂ ਤੇ ਸਮਰਥਕਾਂ ਦਾ ਧੰਨਵਾਦ ਕਿਵੇਂ ਕਰਾਂ।

ਇਹ ਮੇਰੀ ਜਿੱਤ ਨਹੀਂ ਸਗੋਂ ਲੁਧਿਆਣਾ ਦੇ ਲੋਕਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਿੱਤ ਦੇ ਬਾਅਦ ਹੰਕਾਰ ਦਾ ਵੀ ਅੰਤ ਹੋ ਗਿਆ ਹੈ। ਉਹ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਤੇ ਜੋ-ਜੋ ਵਾਅਦੇ ਲੋਕਾਂ ਨਾਲ ਕੀਤੇ ਹਨ ਉਹ ਸਾਰੇ ਪੂਰੇ ਕਰਾਂਗੇ ਤੇ ਲੁਧਿਆਣਾ ਨੂੰ ਮਾਡਲ ਸ਼ਹਿਰ ਬਣਾਵਾਂਗੇ।

Advertisement