ਲੈਂਡਿੰਗ ਦੌਰਾਨ ਜਹਾਜ਼ ਵਿੱਚ ਧੂੰਏਂ ਕਾਰਨ ਮਚੀ ਹਫ਼ੜਾ-ਦਫ਼ੜੀ, ਪੂਰਾ ਰਨਵੇ ਹੋਇਆ ਬੰਦ

ਜਾਪਾਨ ਦੇ ਨਾਰਿਤਾ ਹਵਾਈ ਅੱਡੇ ‘ਤੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਸਿੰਗਾਪੁਰ ਏਅਰਲਾਈਨਜ਼ ਦੇ ਜਹਾਜ਼ ਨੂੰ ਲੈਂਡ ਕਰਦੇ ਸਮੇਂ ਅਚਾਨਕ ਧੂੰਆਂ ਉੱਠਣ ਲੱਗਾ। ਘਟਨਾ ਤੋਂ ਬਾਅਦ ਨਰਿਤਾ ਹਵਾਈ ਅੱਡੇ ਦਾ ਰਨਵੇਅ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ ਖੁਸ਼ਕਿਸਮਤੀ ਰਹੀ ਕਿ ਹਾਦਸੇ ‘ਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ।

ਨਿਊਜ਼ ਏਜੰਸੀ ਏਐਫਪੀ ਦੀ ਖਬਰ ਮੁਤਾਬਕ ਅਧਿਕਾਰੀਆਂ ਨੂੰ ਸਿੰਗਾਪੁਰ ਏਅਰਲਾਈਨਜ਼ ਦੇ ਜਹਾਜ਼ ਦੇ ਖੱਬੇ ਇੰਜਣ ‘ਚ ਧੂੰਆਂ ਉੱਠਣ ਦੀ ਸੂਚਨਾ ਮਿਲੀ ਸੀ। ਹਵਾਈ ਅੱਡੇ ਅਤੇ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਧੂੰਆਂ ਨਿਕਲਣ ਤੋਂ ਬਾਅਦ 6 ਫਾਇਰ ਇੰਜਨ ਅਤੇ ਦੋ ਐਂਬੂਲੈਂਸਾਂ ਮੌਕੇ ‘ਤੇ ਪਹੁੰਚ ਗਈਆਂ। ਹਵਾਈ ਅੱਡੇ ਦਾ ਰਨਵੇ ਸਵੇਰੇ 7:40 ਵਜੇ ਤੋਂ ਬੰਦ ਕਰ ਦਿੱਤਾ ਗਿਆ ਸੀ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਇਕ ਘੰਟੇ ਤੱਕ ਜਹਾਜ਼ ਦੀ ਜਾਂਚ ਕੀਤੀ। ਜਹਾਜ਼ ਵਿੱਚ ਚਾਲਕ ਦਲ ਦੇ ਮੈਂਬਰਾਂ ਸਮੇਤ 276 ਯਾਤਰੀ ਸਵਾਰ ਸਨ।

Advertisement