ਦੱਖਣੀ ਕੋਰੀਆ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰ ਗਿਆ ਹੈ। ਮੁਆਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 181 ਲੋਕਾਂ ਨੂੰ ਲੈ ਕੇ ਜਾ ਰਿਹਾ ਬੋਇੰਗ 737-800 ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 179 ਲੋਕਾਂ ਦੀ ਮੌਤ ਹੋ ਗਈ ਸੀ। ਹਾਲਾਂਕਿ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਹਾਦਸੇ ਦੇ ਸਮੇਂ ਜਹਾਜ਼ ‘ਚ ਚਾਲਕ ਦਲ ਦੇ 6 ਮੈਂਬਰ ਅਤੇ 175 ਯਾਤਰੀ ਸਵਾਰ ਸਨ। ਯੋਨਹਾਪ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਲੈਂਡਿੰਗ ਦੌਰਾਨ ਜਹਾਜ਼ ਰਨਵੇ ਤੋਂ ਫਿਸਲ ਗਿਆ ਅਤੇ ਚਾਰਦੀਵਾਰੀ ਨਾਲ ਟਕਰਾ ਗਿਆ।
ਸੀਮਾ ਦੀਵਾਰ ਨਾਲ ਟਕਰਾਉਣ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਏਅਰਪੋਰਟ ‘ਤੇ ਹਫੜਾ-ਦਫੜੀ ਮਚ ਗਈ। ਮੁਆਨ ਹਵਾਈ ਅੱਡੇ ‘ਤੇ ਬਚਾਅ ਕਾਰਜ ਜਾਰੀ ਹੈ। ਇਸ ਦੌਰਾਨ ਦੋ ਲੋਕਾਂ ਦੇ ਜ਼ਿੰਦਾ ਮਿਲਣ ਦੀ ਖ਼ਬਰ ਹੈ। ਜੇਜੂ ਏਅਰ ਦੀ ਫਲਾਈਟ ਨੰਬਰ 2216 ਬੈਂਕਾਕ ਤੋਂ ਦੱਖਣੀ ਕੋਰੀਆ ਪਰਤ ਰਹੀ ਸੀ। ਜਹਾਜ਼ ਨੂੰ ਅੱਗ ਲੱਗਣ ਤੋਂ ਬਾਅਦ ਅਸਮਾਨ ਧੂੰਏਂ ਨਾਲ ਭਰ ਗਿਆ। ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਹੈ।
#BREAKING An Image from the Crash Site of Jeju Air Flight 2216 at Muan International Airport in South Korea, showing the Tail of the Aircraft engulfed in Flame@fastnewsnet pic.twitter.com/PBNOEyx0DW
— Abdul khabir jamily (@JamilKhabir396) December 29, 2024
ਮੀਡੀਆ ਰਿਪੋਰਟਾਂ ਅਨੁਸਾਰ ਬਚਾਅ ਦਲ ਨੇ ਜਹਾਜ਼ ਦੇ ਪਿਛਲੇ ਹਿੱਸੇ ਤੋਂ ਯਾਤਰੀਆਂ ਨੂੰ ਬਾਹਰ ਕੱਢ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਏਅਰਪੋਰਟ ‘ਤੇ ਲੈਂਡਿੰਗ ਗੀਅਰ ‘ਚ ਖਰਾਬੀ ਆਉਣ ਕਾਰਨ ਇਹ ਹਾਦਸਾ ਵਾਪਰਿਆ। ਦੱਖਣੀ ਕੋਰੀਆ ਦੇ ਕਾਰਜਕਾਰੀ ਰਾਸ਼ਟਰਪਤੀ ਚੋਈ ਸਾਂਗ-ਮੂ ਨੇ ਇਸ ਜਹਾਜ਼ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਮੁਆਨ ਹਵਾਈ ਅੱਡੇ ‘ਤੇ ਤੁਰੰਤ ਬਚਾਅ ਕਾਰਜ ਅਤੇ ਸਾਰੇ ਬਚਾਅ ਯਤਨਾਂ ਦੇ ਆਦੇਸ਼ ਦਿੱਤੇ। ਪਿਛਲੇ ਕਾਰਜਕਾਰੀ ਰਾਸ਼ਟਰਪਤੀ ਹਾਨ ਡੂਕ-ਸੂ ‘ਤੇ ਮਹਾਦੋਸ਼ ਲਾਏ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਚੋਈ ਸਾਂਗ-ਮੂ ਨੂੰ ਦੇਸ਼ ਦਾ ਅੰਤਰਿਮ ਨੇਤਾ ਬਣਾਇਆ ਗਿਆ ਸੀ।