ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਲੱਗਾ ਝਟਕਾ, ਪਾਕਿਸਤਾਨੀ ਨੇਤਾ ਨੇ ਖੁਸ਼ੀ ‘ਚ ਕੀਤਾ ਟਵੀਟ

ਦੇਸ਼ ‘ਚ 19 ਅਪ੍ਰੈਲ ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ 1 ਜੂਨ ਨੂੰ ਆਖਰੀ ਪੜਾਅ ਦੀ ਵੋਟਿੰਗ ਦੇ ਨਾਲ ਖਤਮ ਹੋ ਗਈਆਂ। ਸੱਤ ਪੜਾਵਾਂ ਵਿੱਚ ਹੋਈਆਂ ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਨੂੰ ਲੈ ਲਗਾਤਾਰ ਅਪਡੇਟਸ ਸਾਹਮਣੇ ਆ ਰਹੀਆਂ ਹਨ। ਦੇਸ਼ ਵਾਸੀਆਂ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਕੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਲਗਾਤਾਰ ਤੀਜੀ ਵਾਰ ਸਰਕਾਰ ਬਣਾ ਸਕੇਗੀ ਜਾਂ ਫਿਰ ਇੰਡੀਆ ਗੱਠਜੋੜ ਸਰਕਾਰ ਬਣਾਉਣ ‘ਚ ਸਫਲ ਰਹੇਗਾ। ਹਾਲਾਂਕਿ ਇਸ ਵਿਚਾਲੇ ਜਿਸ ਤਰ੍ਹਾਂ ਦੀਆਂ ਅਪਡੇਟਸ ਸਾਹਮਣੇ ਆ ਰਹੀਆਂ ਹਨ, ਉਸ ਉੱਪਰ ਪਾਕਿਸਤਾਨੀ ਕਾਫੀ ਖੁਸ਼ੀ ਜ਼ਾਹਿਰ ਕਰ ਰਹੇ ਹਨ। 

ਦਰਅਸਲ, ਭਾਰਤ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ‘ਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਪਰ ਭਾਜਪਾ ਨੂੰ ਬਹੁਮਤ ਨਾ ਮਿਲਣ ਨੂੰ ਦੇਖਦਿਆਂ ਪਾਕਿਸਤਾਨੀ ਨੇਤਾ ਫਵਾਦ ਚੌਧਰੀ, ਜੋ ਇਮਰਾਨ ਸਰਕਾਰ ‘ਚ ਮੰਤਰੀ ਸਨ, ਨੇ ਖੁਸ਼ੀ ਜ਼ਾਹਰ ਕੀਤੀ ਹੈ। ਫਵਾਦ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਭਾਰਤ ਦੇ ਲੋਕ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਨਕਾਰ ਦੇਣਗੇ। ਭਾਜਪਾ ਬਾਰੇ ਜੋ ਵੀ ਦਾਅਵੇ ਕੀਤੇ ਜਾ ਰਹੇ ਸਨ, ਉਹ ਸਾਰੇ ਫੇਲ ਹੁੰਦੇ ਨਜ਼ਰ ਆ ਰਹੇ ਹਨ।

ਫਵਾਦ ਚੌਧਰੀ ਨੇ ਟਵੀਟ ਕਰ ਲਿਖਿਆ, ‘ਭਾਰਤੀ ਵੋਟਰਾਂ ‘ਤੇ ਹਮੇਸ਼ਾ ਵਿਸ਼ਵਾਸ ਰਿਹਾ ਹੈ ਕਿ ਉਹ ਕੱਟੜਪੰਥੀਆਂ ਅਤੇ ਨਫਰਤ ਫੈਲਾਉਣ ਵਾਲਿਆਂ ਨੂੰ ਨਕਾਰ ਦੇਣਗੇ। ਨਤੀਜਿਆਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਕਿੰਨੀ ਮੁਸ਼ਕਿਲ ਨਾਲ ਲੋਕ ਸਭਾ ਪਹੁੰਚ ਰਹੇ ਹਨ। ਦੂਜੇ ਪਾਸੇ ਕਾਂਗਰਸ ਦੇ ਰਾਹੁਲ ਗਾਂਧੀ ਆਪਣੀਆਂ ਦੋਵੇਂ ਸੀਟਾਂ ਜਿੱਤ ਰਹੇ ਹਨ।

Advertisement