ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡਾ ਫੈਸਲਾ, ਇਸ ਦਿਨ ਏਅਰ ਟਿਕਟ ‘ਤੇ ਮਿਲੇਗਾ ਡਿਸਕਾਊਂਟ

ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਜਲੰਧਰ ਪ੍ਰਸ਼ਾਸਨ ਨੇ ਵੋਟਰ ਜਾਗਰੂਕਤਾ ਮੁਹਿੰਮ ਚਲਾਈ ਹੈ। ਜਿਸ ਅਨੁਸਾਰ ਪ੍ਰਸ਼ਾਸਨ ਨੂੰ 70 ਫੀਸਦੀ ਦਾ ਟੀਚਾ ਪਾਰ ਕਰਨਾ ਹੈ। ਇਸ ਤਹਿਤ ਜਲੰਧਰ ਪ੍ਰਸ਼ਾਸਨ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ IELTS ਸੈਂਟਰ ਤੇ ਟ੍ਰੈਵਲ ਏਜੰਟਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਵਿਦਿਆਰਥੀਆਂ ਲਈ 50 ਫੀਸਦੀ ਮਾਸਿਕ ਫੀਸ ਮਾਫ ਕਰਨ ਦਾ ਐਲਾਨ ਕੀਤਾ ਜੋ ਚੋਣ ਵਾਲੇ ਦਿਨ ਯਾਨੀ 1 ਜੂਨ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਗੇ।

ਦਸ ਦੇਈਏ ਕਿ ਜ਼ਿਲ੍ਹੇ ਦੇ 40 ਟ੍ਰੈਵਲ ਏਜੰਟਾਂ, ਇਮੀਗ੍ਰੇਸ਼ਨ ਕੰਸਲਟੈਂਟਾਂ, ਆਈਲੈਟਸ ਸੈਂਟਰਨੇ ਆਪਣੀ ਮਰਜ਼ੀ ਨਾਲ 1 ਜੂਨ ਤੋਂ 7 ਜੂਨ ਤੱਕ ਫਲਾਈਟ ਟਿਕਟ ਤੇ ਸਰਿਵਸ ਚਾਰਜ ਉਤੇ 50 ਫੀਸਦੀ ਦਾ ਡਿਸਕਾਊਂਟ ਦਿੱਤਾ ਹੈ।

ਇਸ ਸਬੰਧੀ DC ਹਿਮਾਂਸ਼ੂ ਅਗਰਵਾਲ ਨੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਹ ਯਤਨ ਨੌਜਵਾਨਾਂ ਨੂੰ ਵੋਟ ਪਾਉਣ ਲਈ ਵੱਧ ਤੋਂ ਵੱਧ ਉਤਸ਼ਾਹਿਤ ਕਰਨਗੇ। ਡੀਈਓ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਛੋਟ 1 ਜੂਨ ਨੂੰ ਵੋਟਿੰਗ ਤੋਂ ਬਾਅਦ ਤੇ 1 ਤੋਂ 7 ਜੂਨ ਤੱਕ ਚੁਣੇ ਹੋਏ ਟ੍ਰੈਵਲ ਏਜੰਟਾਂ, ਆਈਲੈਟਸ ਸੈਂਟਰਾਂ ਤੇ ਇਮੀਗ੍ਰੇਸ਼ਨ ਕੰਸਲਟੈਂਟਾਂ ‘ਤੇ ਹੀ ਉਪਲਬਧ ਹੋਵੇਗੀ।

Advertisement