ਵਿਵਾਦਾਂ ਵਿੱਚ ਘਿਰਿਆ Diljit Dosanjh, ਭੇਜਿਆ ਕਾਨੂੰਨੀ ਨੋਟਿਸ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਬਾਲੀਵੁੱਡ ਅਭਿਨੇਤਾ ਦਿਲਜੀਤ ਦੋਸਾਂਝ ਇਸ ਸਮੇਂ ਆਪਣੇ ਭਾਰਤ ਦੌਰੇ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਦਿਲਜੀਤ ਦੋਸਾਂਝ ਭਾਰਤ ਵਿਚ 10 ਥਾਵਾਂ ‘ਤੇ ਇਕ ਤੋਂ ਬਾਅਦ ਇਕ ਵੱਡੇ ਕੰਸਰਟ ਕਰਨਗੇ। ਇਸ ਟੂਰ ਨੂੰ ਦਿਲ-ਲੁਮਿਨਾਤੀ ਦਾ ਨਾਂ ਦਿੱਤਾ ਗਿਆ ਹੈ। ਸਾਰੇ ਕੰਸਰਟ ਦਾ ਸਭ ਤੋਂ ਵੱਡਾ ਸ਼ੋਅ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਹੋਣ ਜਾ ਰਿਹਾ ਹੈ। ਪਰ ਉਕਤ ਸਮਾਰੋਹ ਲਈ ਟਿਕਟਾਂ ਦੇ ਰੇਟਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਉਨ੍ਹਾਂ ਦੇ ਇਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਟਿਕਟ ਦੇ ਰੇਟਾਂ ‘ਚ ਅਚਾਨਕ ਵਾਧੇ ਨੂੰ ਲੈ ਕੇ ਕਾਨੂੰਨੀ ਨੋਟਿਸ ਭੇਜਿਆ ਹੈ। ਦਿਲਜੀਤ ਤੋਂ ਇਲਾਵਾ ਇਹ ਨੋਟਿਸ Zomato, HDFC ਬੈਂਕ ਅਤੇ ਸਾਰੇਗਾਮਾ ਪ੍ਰਾਈਵੇਟ ਲਿਮਟਿਡ ਨੂੰ ਵੀ ਭੇਜਿਆ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੋਸਾਂਝ ਦਾ ਕੰਸਰਟ 26 ਅਕਤੂਬਰ ਨੂੰ ਦਿੱਲੀ ਵਿੱਚ ਹੈ। ਦਿਲਜੀਤ ਦੇ ਸ਼ੋਅ ਦੀਆਂ ਟਿਕਟਾਂ ਦੀਆਂ ਕੀਮਤਾਂ ਵਿੱਚ ਧੋਖਾਧੜੀ ਅਤੇ ਟਿਕਟ ਨਾ ਖਰੀਦਣ ਕਾਰਨ ਇੱਕ ਮਹਿਲਾ ਪ੍ਰਸ਼ੰਸਕ ਨੇ ਗਾਇਕ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਨੋਟਿਸ ਰਿਧੀਮਾ ਕਪੂਰ ਨਾਮ ਦੇ ਦਿਲਜੀਤ ਦੀ ਫੈਨ ਨੇ ਭੇਜਿਆ ਹੈ। ਨੋਟਿਸ ਵਿੱਚ ਕਪੂਰ ਨੇ ਕਿਹਾ ਹੈ ਕਿ ਦੌਰੇ ਤੋਂ ਪਹਿਲਾਂ ਟਿਕਟਾਂ ਦੀਆਂ ਕੀਮਤਾਂ ਵਿੱਚ ਹੇਰਾਫੇਰੀ ਕੀਤੀ ਗਈ ਹੈ, ਜੋ ਕਿ ਇੱਕ ਅਨੁਚਿਤ ਵਪਾਰਕ ਵਿਵਹਾਰ ਹੈ। ਇਸ ਦੇ ਨਾਲ ਹੀ ‘ਗਾਹਕਾਂ ਦੇ ਅਧਿਕਾਰਾਂ ਦੀ ਉਲੰਘਣਾ ਦਾ ਵੀ ਦੋਸ਼ ਹੈ।

Advertisement