ਵੰਦੇ ਭਾਰਤ ‘ਚ ਸਫਰ ਕਰਨ ਵਾਲੇ ਯਾਤਰੀ ਧਿਆਨ ਦੇਣ, ਨਹੀਂ ਮਿਲੇਗੀ ਇਹ ਸਹੂਲਤ

ਵੰਦੇ ਭਾਰਤ ਟਰੇਨ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਇੱਕ ਲੀਟਰ ਦੀ ਪਾਣੀ ਦੀ ਬੋਤਲ ਮਿਲਦੀ ਹੈ। ਰੇਲਵੇ ਨੇ ਹੁਣ ਇਸ ‘ਚ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਯਾਤਰੀਆਂ ਨੂੰ ਇੱਕ ਲੀਟਰ ਦੀ ਬਜਾਏ 500 ਮਿਲੀਲੀਟਰ ਦੀ ਪਾਣੀ ਦੀ ਬੋਤਲ ਦਿੱਤੀ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੇਨ ‘ਚ ਯਾਤਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਪਾਣੀ ਦੀਆਂ ਬੋਤਲਾਂ ਦੀ ਉਪਯੋਗਤਾ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਇਹ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਯਾਤਰੀ ਪਾਣੀ ਦੀ ਪੂਰੀ ਵਰਤੋਂ ਨਹੀਂ ਕਰਦੇ ਹਨ। ਬੋਤਲ ਵਿੱਚ ਬਚਿਆ ਪਾਣੀ ਹੁਣ ਕਿਸੇ ਹੋਰ ਦੇ ਵਰਤਣ ਯੋਗ ਨਹੀਂ ਰਿਹਾ। ਇਸ ਬਰਬਾਦੀ ਨੂੰ ਰੋਕਣ ਲਈ, ਰੇਲਵੇ ਨੇ ਸਾਰੀਆਂ ਵੰਦੇ ਭਾਰਤ ਟਰੇਨਾਂ ਵਿੱਚ ਹਰੇਕ ਯਾਤਰੀ ਨੂੰ 500 ਮਿਲੀਲੀਟਰ ਦੀ ਇੱਕ ਰੇਲ ਨੀਰ ਪੈਕਡ ਡਰਿੰਕਿੰਗ ਵਾਟਰ (PDW) ਬੋਤਲ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ।

ਮੰਗ ‘ਤੇ ਯਾਤਰੀਆਂ ਨੂੰ ਬਿਨਾਂ ਕਿਸੇ ਵਾਧੂ ਚਾਰਜ ਦੇ 500 ਮਿਲੀਲੀਟਰ ਦੀ ਇੱਕ ਹੋਰ ਰੇਲ ਨੀਰ ਪੀਡੀਡਬਲਿਊ ਬੋਤਲ ਦਿੱਤੀ ਜਾਵੇਗੀ। ਇਸ ਤਰ੍ਹਾਂ ਯਾਤਰੀ ਆਪਣੀ ਜ਼ਰੂਰਤ ਅਨੁਸਾਰ ਪਾਣੀ ਲੈ ਸਕਣਗੇ। ਉਨ੍ਹਾਂ ਨੂੰ ਇੱਕ ਲੀਟਰ ਤੱਕ ਪਾਣੀ ਲੈਣ ਲਈ ਕੋਈ ਫੀਸ ਨਹੀਂ ਦੇਣੀ ਪਵੇਗੀ।

Advertisement