ਅਡਾਨੀ ਗਰੁੱਪ ਦੇ ਚੇਅਰਮੈਨ ਅਤੇ ਦੇਸ਼ ਦੇ ਦੂਜੇ ਸਭ ਤੋਂ ਅਮੀਰ ਉਦਯੋਗਪਤੀ ਗੌਤਮ ਅਡਾਨੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਅਮਰੀਕਾ ਦੀ ਨਿਊਯਾਰਕ ਦੀ ਅਦਾਲਤ ਵਿਚ ਗੌਤਮ ਅਡਾਨੀ ਸਮੇਤ ਸੱਤ ਲੋਕਾਂ ‘ਤੇ 25 ਕਰੋੜ ਡਾਲਰ ਦੀ ਰਿਸ਼ਵਤਖੋਰੀ ਅਤੇ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ। ਗੌਤਮ ਅਡਾਨੀ ਸਮੇਤ ਇਨ੍ਹਾਂ ਸੱਤਾਂ ‘ਤੇ ਅਗਲੇ 2 ਬਿਲੀਅਨ ਡਾਲਰ ਦੇ ਸੋਲਰ ਪਾਵਰ ਪਲਾਂਟਸ ਦੇ ਪ੍ਰਾਜੈਕਟ ਨੂੰ ਹਾਸਲ ਕਰਨ ਲਈ ਅਧਿਕਾਰੀਆਂ ਨੂੰ 25 ਕਰੋੜ ਡਾਲਰ ਤੋਂ ਵੱਧ ਦੀ ਰਿਸ਼ਵਤ ਦੇਣ ਦਾ ਦੋਸ਼ ਹੈ।
