ਸੰਤ ਬਾਬਾ ਅਮਰ ਸਿੰਘ ਜੀ ਭੈਰੋਂ ਮਾਜਰੇ ਵਾਲੇ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਸੱਚਖੰਡ ਬਿਰਾਜ ਚੁੱਕੇ ਹਨ। ਦੱਸ ਦਈਏ ਕਿ ਸੰਤ ਬਾਬਾ ਅਮਰ ਸਿੰਘ ਜੀ ਭੈਰੋਂ ਮਾਜਰੇ ਵਾਲੇ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸੀ। ਜਿਸ ਕਾਰਨ ਇਲਾਜ ਦੇ ਲਈ ਉਹ ਮੈਕਸ ਹਸਤਪਾਲ ’ਚ ਭਰਤੀ ਸੀ। ਉਹ ਬੀਤੀ ਰਾਤ 10.50 ਵਜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।

ਦੱਸ ਦਈਏ ਕਿ ਬਾਬਾ ਸਰਦੂਲ ਸਿੰਘ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਸੰਤ ਬਾਬਾ ਅਮਰ ਸਿੰਘ ਜੀ ਭੈਰੋਂ ਮਾਜਰੇ ਵਾਲੇ ਡੇਰੇ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਕਰ ਰਹੇ ਸੀ।