ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਘੁੰਮਣ ਫਿਰਨ ਦੇ ਸ਼ੌਕੀਨ ਆਪਣੀ ਬਾਈਕ ਜਾਂ ਕਾਰ ਦੀ ਟੈਂਕੀ ਫੁਲ ਕਰਵਾ ਕੇ ਰੱਖਦੇ ਹਨ,ਪਰ ਹੁਣ ਤੁਸੀਂ ਆਪਣੀ ਮਰਜ਼ੀ ਅਨੁਸਾਰ ਅਜਿਹਾ ਨਹੀਂ ਕਰ ਸਕਦੇ।ਕਿਉਂਕਿ ਤ੍ਰਿਪੁਰਾ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ ਜਿਸ ਤਹਿਤ ਕਾਰ ਅਤੇ ਬਾਈਕ ਚਲਾਉਣ ਵਾਲਿਆਂ ਲਈ ਪੈਟਰੋਲ ਡੀਜਲ ਰੱਖਣ ਦੀ ਲਿਮਿਟ ਨਿਰਧਰਿਤ ਕੀਤੀ ਗਈ ਹੈ। ਉਸ ਆਧਾਰ ‘ਤੇ ਹੀ ਲਿਮਿਟ ਮੁਤਾਬਕ ਪੈਟਰੋਲ ਡੀਜ਼ਲ ਮਿਲੇਗਾ।
ਇਹ ਨਿਯਮ ਇਕ ਮਈ ਤੋ ਲਾਗੂ ਕਰ ਦਿੱਤੇ ਗਏ ਹਨ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਦੋ ਪਹੀਆ ਵਾਹਨ ‘ਚ ਪ੍ਰਤੀਦਿਨ ਸਿਰਫ 200 ਰੁਪਏ ਦਾ ਤੇਲ ਭਰਵਾਇਆ ਜਾ ਸਕਦਾ ਹੈ ਜਦਕਿ ਚਾਰ ਪਹੀਆ ਵਾਹਨ ਲਈ ਇਹ ਲਿਮਿਟ 500 ਰੁਪਏ ਰੱਖੀ ਗਈ ਹੈ। ਸੂਬੇ ਅੰਦਰ ਮਾਲ ਗਡੀਆ ਦੇ ਆਉਣ ‘ਚ ਦਿੱਕਤ ਆ ਰਹੀ ਹੈ ਜਿਸ ਕਾਰਨ ਤੇਲ ਦੇ ਭੰਡਾਰ ਵੀ ਖਾਲੀ ਹੋ ਰਹੇ ਹਨ ਅਜਿਹੇ ਵਿਚ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ।
ਦਰਅਸਲ, ਅਸਾਮ ਦੇ ਜਟਿੰਗਾ ਵਿੱਚ ਵੱਡੇ ਪੱਧਰ ‘ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਜਿਸ ਕਾਰਨ ਮਾਲ ਗੱਡੀਆਂ ਤ੍ਰਿਪੁਰਾ ਨਹੀਂ ਪਹੁੰਚ ਸਕੀਆਂ। ਹਾਲਾਂਕਿ ਮੁਰੰਮਤ ਦੇ ਕੰਮ ਤੋਂ ਬਾਅਦ 26 ਅਪ੍ਰੈਲ ਨੂੰ ਯਾਤਰੀ ਰੇਲ ਸੇਵਾ ਬਹਾਲ ਕਰ ਦਿੱਤੀ ਗਈ ਸੀ, ਜਟਿੰਗਾ ਰਾਹੀਂ ਰੇਲ ਸੇਵਾ ਅਜੇ ਵੀ ਰਾਤ ਨੂੰ ਮੁਅੱਤਲ ਹੈ। ਜਿਸ ਕਾਰਨ ਟਰੇਨਾਂ ਦੀ ਆਵਾਜਾਈ ਕਾਫੀ ਘੱਟ ਗਈ ਹੈ। ਅਜਿਹੇ ‘ਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਕਾਫੀ ਕਮਜ਼ੋਰ ਹੋ ਗਈ ਹੈ। ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਵਧੀਕ ਸਕੱਤਰ ਨਿਰਮਲ ਅਧਿਕਾਰੀ ਨੇ ਦੱਸਿਆ ਕਿ ਸਪਲਾਈ ਘੱਟ ਹੋਣ ਕਾਰਨ 1 ਮਈ ਤੋਂ ਅਗਲੇ ਹੁਕਮਾਂ ਤੱਕ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ‘ਤੇ ਕੁਝ ਪਾਬੰਦੀਆਂ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।