ਸਿੱਖਿਆ ਵਿਭਾਗ ਵੱਲੋਂ ਬਿਹਾਰ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਇੱਕ ਨਵਾਂ ਆਦੇਸ਼ ਜਾਰੀ ਕੀਤਾ ਗਿਆ ਹੈ। ਸਰਕਾਰੀ ਅਧਿਆਪਕਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਜੀਨਸ ਅਤੇ ਟੀ-ਸ਼ਰਟਾਂ ਪਾ ਕੇ ਸਕੂਲ ਨਾ ਆਉਣ।
ਇੰਨਾ ਹੀ ਨਹੀਂ ਸਕੂਲਾਂ ਵਿਚ ਡੀਜੇ, ਗਾਉਣ ਅਤੇ ਰੀਲਾਂ ਬਣਾਉਣ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਸਿੱਖਿਆ ਵਿਭਾਗ ਨੇ ਹਦਾਇਤ ਕੀਤੀ ਹੈ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਰਸਮੀ ਪਹਿਰਾਵਾ ਪਹਿਨ ਕੇ ਆਉਣ। ਸਿੱਖਿਆ ਵਿਭਾਗ ਦੇ ਡਾਇਰੈਕਟਰ ਕਮ ਵਧੀਕ ਸਕੱਤਰ ਸੁਬੋਧ ਕੁਮਾਰ ਚੌਧਰੀ ਨੇ ਬੁੱਧਵਾਰ (09 ਅਕਤੂਬਰ) ਨੂੰ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ।
ਪੱਤਰ ਵਿੱਚ ਲਿਖਿਆ ਗਿਆ ਹੈ ਕਿ ਇਹ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਸਕੂਲਾਂ ਅਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਤਾਇਨਾਤ ਅਧਿਆਪਕ ਅਤੇ ਗੈਰ-ਅਧਿਆਪਨ ਅਮਲਾ ਦਫ਼ਤਰੀ ਕਲਚਰ ਦੇ ਖ਼ਿਲਾਫ਼ ਗੈਰ ਰਸਮੀ ਕੱਪੜਿਆਂ (ਜੀਨਸ-ਟੀ-ਸ਼ਰਟ) ਵਿੱਚ ਸਕੂਲ ਆ ਰਿਹਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ (ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ ਆਦਿ) ਰਾਹੀਂ ਸਕੂਲ ਕੰਪਲੈਕਸ ਵਿੱਚ ਡਾਂਸ, ਡੀਜੇ, ਡਿਸਕੋ ਅਤੇ ਹੋਰ ਨੀਵੇਂ ਪੱਧਰ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ