ਸਰਕਾਰੀ ਮੁਲਾਜ਼ਮਾਂ ਲਈ ਵੱਡਾ ਤੋਹਫ਼ਾ! ਤਨਖਾਹਾਂ ਵਿੱਚ ਹੋਇਆ ਵਾਧਾ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ (ਐੱਚਕੇਆਰਐੱਨ) ਰਾਹੀਂ ਲੱਗੇ ਪਹਿਲੀ, ਦੂਜੀ ਅਤੇ ਤੀਜੀ ਸ਼੍ਰੇਣੀ ਦੇ 1 ਲੱਖ 19 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੂੰ ਤੋਹਫ਼ਾ ਦਿੰਦਿਆਂ, ਉਨ੍ਹਾਂ ਦੀਆਂ ਤਨਖਾਹਾਂ ਵਿੱਚ 8 ਫ਼ੀਸਦ ਦਾ ਵਾਧਾ ਕੀਤਾ ਹੈ। ਮੁੱਖ ਮੰਤਰੀ ਦੇ ਇਹ ਆਦੇਸ਼ ਪਹਿਲੀ ਜੁਲਾਈ, 2024 ਤੋਂ ਲਾਗੂ ਹੋਣਗੇ। ਇਹ ਐਲਾਨ ਮੁੱਖ ਮੰਤਰੀ ਨੇ ਭਾਰਤੀ ਮਜ਼ਦੂਰ ਯੂਨੀਅਨ ਦੇ ਨਾਲ ਆਏ ਵੱਖ-ਵੱਖ ਮਜ਼ਦੂਰ ਯੂਨੀਅਨਾਂ ਅਤੇ ਐਚਕੇਆਰਐੱਨ ਦੇ ਮੁਲਾਜ਼ਮਾਂ ਦੇ ਨਾਲ ਮੀਟਿੰਗ ਦੌਰਾਨ ਕੀਤਾ। 

ਦਸ ਦੇਈਏ ਕਿ ਨਾਇਬ ਸੈਣੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ  ਆਊਟਸੋਰਸਿੰਗ ਪਾਲਸੀ ਤਹਿਤ ਲੱਗੇ ਕੱਚੇ ਮੁਲਾਜ਼ਮਾਂ ਦਾ ਸ਼ੋਸ਼ਣ ਹੁੰਦਾ ਸੀ। ਭਾਜਪਾ ਸਰਕਾਰ ਨੇ ਮੁਲਾਜ਼ਮਾਂ ਨੂੰ ਸ਼ੋਸ਼ਣ ਤੋਂ ਬਚਾਉਣ ਲਈ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਦਾ ਗਠਨ ਕੀਤਾ।

ਸ਼੍ਰੇਣੀ-1 ਦੇ ਜ਼ਿਲ੍ਹਿਆਂ ਵਿੱਚ ਦਰਜਾ-1 ਮੁਲਾਜ਼ਮਾਂ ਨੂੰ 18,400 ਰੁਪਏ ਤੋਂ ਵਧ ਕੇ 19,872 ਰੁਪਏ, ਦਰਜਾ-2 ਮੁਲਾਜ਼ਮਾਂ ਨੂੰ 21,650 ਰੁਪਏ ਤੋਂ 23,382 ਰੁਪਏ ਅਤੇ ਦਰਜਾ 3 ਮੁਲਾਜ਼ਮਾਂ ਨੂੰ 22,300 ਰੁਪਏ ਤੋਂ ਵਧ ਕੇ 24,084 ਰੁਪਏ ਤਨਖਾਹ ਮਿਲੇਗੀ।

ਸ਼੍ਰੇਣੀ-2 ਦੇ ਜ਼ਿਲ੍ਹਿਆਂ ਵਿੱਚ ਦਰਜਾ-1 ਮੁਲਾਜ਼ਮਾਂ ਨੂੰ 16:250 ਰੁਪਏ ਤੋਂ ਵਧ ਕੇ 17,550 ਰੁਪਏ, ਦਰਜਾ-2 ਮੁਲਾਜ਼ਮਾਂ ਨੂੰ 19,450 ਰੁਪਏ ਤੋਂ 21,600 ਰੁਪਏ ਅਤੇ ਦਰਜਾ-3 ਮੁਲਾਜ਼ਮਾਂ ਨੂੰ 20,100 ਰੁਪਏ ਤੋਂ ਵਧ ਕੇ 21,708 ਰੁਪਏ ਦੀ ਤਨਖਾਹ ਮਿਲੇਗੀ। 

ਇਸੇ ਤਰ੍ਹਾਂ ਸ਼੍ਰੇਣੀ-3 ਦੇ ਜ਼ਿਲ੍ਹਿਆ ਵਿਚ ਦਰਜਾ-1 ਮੁਲਾਜ਼ਮਾਂ ਨੂੰ 15,050 ਰੁਪਏ ਤੋਂ ਵਧ ਕੇ 16.254 ਰੁਪਏ, ਦਰਜਾ-2 ਮੁਲਾਜ਼ਮਾਂ ਨੂੰ 18,300 ਰੁਪਏ ਤੋਂ 19,764 ਰੁਪਏ ਅਤੇ ਦਰਜਾ-3 ਮੁਲਾਜ਼ਮਾਂ ਨੂੰ 18,900 ਰੁਪਏ ਤੋਂ ਵਧ ਕੇ 20,412 ਰੁਪਏ ਤਨਖਾਹ ਮਿਲੇਗੀ।

Advertisement