ਸਰਕਾਰ ਨੇ ਫੂਡ ਕਲਰ ‘ਤੇ ਲਗਾਈ ਪਾਬੰਦੀ, ਹੋ ਸਕਦਾ ਕੈਂਸਰ!

ਅੱਜ ਕਲ੍ਹ ਦੇ ਬੱਚਿਆਂ ਨੌਜਵਾਨਾਂ ਦਾ ਬਾਹਰ ਦੇ ਖਾਣ-ਪੀਣ ਵਿੱਚ ਦਿਲਚਸਪੀ ਲਗਾਤਾਰ ਵਧਦੀ ਨਜ਼ਰ ਆ ਰਹੀ ਹੈ। ਫਾਸਟ ਫੂਡ ਹੋਏ ਜਾਂ ਮਿਠਾਈਆਂ ਹਰ ਪਾਸੇ ਮਿਲਾਵਟਾਂ ਦਾ ਦੌਰ ਜਾਰੀ ਹੈ ਤੇ ਹਰ ਵਿਅਕਤੀ ਇਸ ਖਾਣੇ ਦੀ ਚਪੇਟ ਚ ਕਿਸੇੇ ਨਾ ਕਿਸੇ ਤਰ੍ਹਾਂ ਆ ਹੀ ਜਾਂਦਾ ਹੈ। ਦੇਖਿਆ ਜਾਏ ਤਾਂ ਬਜ਼ਾਰ ਚ ਉਪਲਬਧ ਖਾਣ-ਪੀਣ ਦੀਆਂ ਵਸਤੂਆਂ ਨੂੰ ਆਕਰਸ਼ਕ ਦਿੱਖ ਦੇਣ ਅਤੇ ਲੰਬੇ ਸਮੇਂ ਤੱਕ ਟਿਕਾਊ ਰੱਖਣ ਲਈ ਕਈ ਤਰ੍ਹਾਂ ਦੇ ਫੂਡ ਕਲਰ ਅਤੇ ਪ੍ਰਜ਼ਰਵੇਟਿਵ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਅਧਿਐਨਾਂ ‘ਚ ਵਿਗਿਆਨੀ ਇਹ ਚਿੰਤਾ ਜ਼ਾਹਰ ਕਰਦੇ ਰਹੇ ਹਨ ਕਿ ਇਨ੍ਹਾਂ ਫੂਡ ਕਲਰ ਅਤੇ ਕੈਮੀਕਲਸ ਨਾਲ ਕਈ ਤਰ੍ਹਾਂ ਨਾਲ ਸਿਹਤ ਨੂੰ ਨੁਕਸਾਨ ਹੋਣ ਦਾ ਖਤਰਾ ਹੈ।

ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਕਰਨਾਟਕ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਕਰਨਾਟਕ ਦੇ ਸਿਹਤ ਵਿਭਾਗ ਨੇ ਕਾਟਨ ਕੈਂਡੀ ਅਤੇ ਗੋਭੀ ਮਨਚੂਰੀਅਨ ਵਿੱਚ ਰੋਡਾਮਾਈਨ-ਬੀ ਫੂਡ ਕਲਰਿੰਗ ਏਜੰਟ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸਬੰਧੀ ਅਧਿਕਾਰਤ ਹੁਕਮ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਇਹ ਫੂਡ ਕਲਰ ਸਿਹਤ ਨੂੰ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾ ਸਕਦੇ ਹਨ, ਇਸ ਲਈ ਇਸ ‘ਤੇ ਪਾਬੰਦੀ ਲਗਾਈ ਗਈ ਹੈ।

ਦਰਅਸਲ, ਸੂਬਾ ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਵਿਅਕਤੀ ਫੂਡ ਕਲਰ ਦੀ ਵਰਤੋਂ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਰਨਾਟਕ ਦੇ ਸਿਹਤ ਮੰਤਰੀ ਦਿਨੇਸ਼ ਗੁੰਡੂ ਰਾਓ ਨੇ ਕਿਹਾ, “ਇਨ੍ਹਾਂ ਹਾਨੀਕਾਰਕ ਏਜੰਟਾਂ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਫੂਡ ਸੇਫਟੀ ਐਕਟ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।

Advertisement