ਸਸਤਾ ਹੋਇਆ ਸਿਲੰਡਰ, ਜਾਣੋ ਕਿੰਨੀਆਂ ਘਟੀਆਂ ਕੀਮਤਾਂ

ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਤੋਂ ਠੀਕ ਪਹਿਲਾਂ ਐਲਪੀਜੀ ਗਾਹਕਾਂ ਨੂੰ ਵੱਡੀ ਰਾਹਤ ਮਿਲੀ ਹੈ। ਸਰਕਾਰੀ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਵੱਲੋਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਲਗਾਤਾਰ ਤੀਜੀ ਵਾਰ ਕਟੌਤੀ ਕੀਤੀ ਗਈ ਹੈ। ਇਸ ਤਰ੍ਹਾਂ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਐਲਪੀਜੀ ਸਿਲੰਡਰ ਦੀ ਕੀਮਤ ਤਿੰਨ ਗੁਣਾ ਹੇਠਾਂ ਆ ਗਈ ਹੈ।

ਸਰਕਾਰੀ ਤੇਲ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਅੱਜ ਤੋਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕਰੀਬ 70 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹਾਲਾਂਕਿ, ਇਸ ਕਟੌਤੀ ਦਾ ਲਾਭ ਸਿਰਫ 19 ਕਿਲੋ ਦੇ ਵਪਾਰਕ LPG ਸਿਲੰਡਰ ‘ਤੇ ਹੀ ਮਿਲੇਗਾ। ਇਸ ਵਾਰ ਵੀ ਘਰੇਲੂ ਵਰਤੋਂ ਲਈ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਤਾਜ਼ਾ ਕਟੌਤੀ ਤੋਂ ਬਾਅਦ ਦਿੱਲੀ ਵਿੱਚ 19 ਕਿਲੋ ਸਿਲੰਡਰ ਦੀ ਕੀਮਤ 69.50 ਰੁਪਏ ਘੱਟ ਕੇ 1676 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ‘ਚ ਕੀਮਤ 19 ਰੁਪਏ ਘਟਾਈ ਗਈ ਸੀ ਅਤੇ ਇਹ 1,745.50 ਰੁਪਏ ‘ਤੇ ਆ ਗਈ ਸੀ। ਇਸੇ ਤਰ੍ਹਾਂ ਅੱਜ ਤੋਂ ਕੋਲਕਾਤਾ ‘ਚ ਵਪਾਰਕ LPG ਸਿਲੰਡਰ 1,787 ਰੁਪਏ ‘ਚ ਮਿਲੇਗਾ। ਮੁੰਬਈ ਦੇ ਲੋਕਾਂ ਨੂੰ ਹੁਣ ਇਸ ਵੱਡੇ ਸਿਲੰਡਰ ਲਈ 1,629 ਰੁਪਏ ਦੇਣੇ ਪੈਣਗੇ, ਜਦਕਿ ਚੇਨਈ ‘ਚ ਹੁਣ ਇਸ ਦੀ ਕੀਮਤ 1,840.50 ਰੁਪਏ ਹੋਵੇਗੀ।

Advertisement