ਸਸਤਾ ਹੋਵੇਗਾ ਪੈਟਰੋਲ-ਡੀਜ਼ਲ! ਹਟਾਇਆ ਟੈਕਸ

ਕੇਂਦਰ ਸਰਕਾਰ ਨੇ ATF, ਪੈਟਰੋਲ ਅਤੇ ਡੀਜ਼ਲ ਉਤੇ ਵਿੰਡਫਾਲ ਟੈਕਸ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਕੇਂਦਰ ਸਰਕਾਰ ਨੇ ਲਗਾਏ ਗਏ ਵਿੰਡਫਾਲ ਟੈਕਸ ਨੂੰ ਖਤਮ ਕਰ ਦਿੱਤਾ ਹੈ। ਇਸ ਤੋਂ ਬਾਅਦ ਹੁਣ ਪੈਟਰੋਲ ਅਤੇ ਡੀਜ਼ਲ ਦਾ ਨਿਰਯਾਤ ਕਰਨ ਵਾਲੀਆਂ ਰਿਫਾਇਨਿੰਗ ਕੰਪਨੀਆਂ ਨੂੰ ਕੋਈ ਵਿੰਡਫਾਲ ਟੈਕਸ ਨਹੀਂ ਦੇਣਾ ਪਵੇਗਾ। ਇਸ ਤਰ੍ਹਾਂ ਸਰਕਾਰ ਨੇ ਕੱਚੇ ਉਤਪਾਦਾਂ ‘ਤੇ ਲਗਾਇਆ ਵਿੰਡਫਾਲ ਟੈਕਸ ਵਾਪਸ ਲੈ ਲਿਆ ਹੈ। ਇਸ ਸਬੰਧੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿੱਚ ਨੋਟੀਫਿਕੇਸ਼ਨ ਪੇਸ਼ ਕੀਤਾ। ਇਸ ਨਾਲ ਤੇਲ ਕੰਪਨੀਆਂ ਨੂੰ ਫਾਇਦਾ ਹੋਵੇਗਾ ਅਤੇ ਉਹ ਆਮ ਲੋਕਾਂ ਨੂੰ ਰਾਹਤ ਦੇਣ ਬਾਰੇ ਵੀ ਸੋਚ ਸਕਦੀਆਂ ਹਨ।

ਦਸ ਦੇਈਏ ਕਿ  RIl, ONGC ਅਤੇ OIL ਇੰਡੀਆ ਵਰਗੇ ਸ਼ੇਅਰਾਂ ‘ਚ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਮੀਡੀਆ ਰਿਪੋਰਟਾਂ ‘ਚ ਕੱਚੇ ਉਤਪਾਦਾਂ ‘ਤੇ ਵਿੰਡਫਾਲ ਟੈਕਸ ਹਟਾਉਣ ਦੀਆਂ ਅਟਕਲਾਂ ਲਾਈਆਂ ਗਈਆਂ ਸਨ। ਵਿੰਡਫਾਲ ਟੈਕਸ ਇੱਕ ਕਿਸਮ ਦਾ ਟੈਕਸ ਹੈ ਜੋ ਇੱਕ ਨਿਸ਼ਚਿਤ ਸੀਮਾ ਤੋਂ ਵੱਧ ਮੁਨਾਫੇ ‘ਤੇ ਉਤਪਾਦਕ ‘ਤੇ ਲਗਾਇਆ ਜਾਂਦਾ ਹੈ। ਈਂਧਨ ਨਿਰਯਾਤ ਉਤੇ ਇਹ ਟੈਕਸ ਵਿਦੇਸ਼ੀ ਸ਼ਿਪਮੈਂਟਾਂ ਤੋਂ ਰਿਫਾਇਨਿੰਗ ਕੰਪਨੀਆਂ ਦੁਆਰਾ ਕਮਾਏ ਗਏ ਮਾਰਜਿਨ ਨੂੰ ਦੇਖਦੇ ਹੋਏ ਲਗਾਇਆ ਗਿਆ ਹੈ। ਆਮ ਤੌਰ ਉਤੇ ਇਹ ਰਿਫਾਇਨਿੰਗ ਕੰਪਨੀਆਂ ਦੇ ਖਰਚੇ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਵਿਚ ਅੰਤਰ ਹੁੰਦਾ ਹੈ।

Advertisement