ਸ਼ਿਮਲਾ ਜਾਣਾ ਹੋਵੇਗਾ ਆਸਾਨ! 12 ਕਿਲੋਮੀਟਰ ਘਟੇਗੀ ਦੂਰੀ

ਨੈਸ਼ਨਲ ਹਾਈਵੇਅ ਅਥਾਰਟੀ (NHAI) ਅਧੀਨ ਹਿਮਾਚਲ ਪ੍ਰਦੇਸ਼ ਵਿੱਚ ਚਾਰ ਮਾਰਗੀ ਪ੍ਰੋਜੈਕਟਾਂ ਦਾ ਨਿਰਮਾਣ ਲਗਾਤਾਰ ਚੱਲ ਰਿਹਾ ਹੈ। ਕਾਲਕਾ ਅਤੇ ਸ਼ਿਮਲਾ ਨੂੰ ਜੋੜਨ ਵਾਲੇ ਫੋਰ ਲੇਨ ਦਾ ਕੰਮ ਚੱਲ ਰਿਹਾ ਹੈ ਅਤੇ ਹੁਣ NHI ਨੂੰ ਵੱਡੀ ਸਫਲਤਾ ਮਿਲੀ ਹੈ। ਇੱਥੇ ਕੈਥਲੀਘਾਟ-ਧਾਲੀ ਫੋਰ ਲੇਨ ‘ਤੇ ਬਣ ਰਹੀ ਸ਼ੁੰਗਲ ਸੁਰੰਗ ਦਾ ਬ੍ਰੇਕ-ਥਰੂ ਹੋਇਆ ਅਤੇ ਸੁਰੰਗ ਦੇ ਦੋਵੇਂ ਸਿਰੇ ਜੁੜ ਗਏ ਹਨ। ਇਸ 40 ਕਿਲੋਮੀਟਰ ਲੰਬੇ ਮਾਰਗ ‘ਤੇ 2 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।

ਜਾਣਕਾਰੀ ਮੁਤਾਬਕ ਕੈਥਲੀਘਾਟ ਤੋਂ ਚਾਰ ਮਾਰਗੀ ‘ਚ 10 ਕਿਲੋਮੀਟਰ ਲੰਬੀਆਂ 10 ਸੁਰੰਗਾਂ ਬਣਾਈਆਂ ਜਾਣਗੀਆਂ। ਇਨ੍ਹਾਂ ਵਿੱਚੋਂ ਇੱਕ ਸੁਰੰਗ ਦੇ ਦੋਵੇਂ ਸਿਰੇ ਮਿਲ ਚੁੱਕੇ ਹਨ। ਇਹ 708 ਮੀਟਰ ਲੰਬੀ ਸੁਰੰਗ ਸ਼ੌਘੀ ਨੇੜੇ ਸ਼ੁੰਗਲ ਵਿੱਚ ਬਣਾਈ ਗਈ ਸੀ ਅਤੇ ਹੁਣ ਇਸ ਦਾ ਕੰਮ ਆਪਣੇ ਅੰਤਿਮ ਪੜਾਅ ’ਤੇ ਹੈ।ਹਿਮਾਚਲ ਪ੍ਰਦੇਸ਼ ਵਿੱਚ NHAI ਦੇ ਖੇਤਰੀ ਅਧਿਕਾਰੀ, ਅਬਦੁਲ ਬਾਸਿਤ ਨੇ ਮੰਗਲਵਾਰ ਨੂੰ ਸੁਰੰਗ ਦੇ ਬ੍ਰੇਕਥਰੂ ਸਮਾਰੋਹ ਵਿੱਚ ਸ਼ਿਰਕਤ ਕੀਤੀ। ਤੁਹਾਨੂੰ ਦੱਸ ਦੇਈਏ ਕਿ ਸ਼ੁੰਗਲ ਸੁਰੰਗ ਦਾ ਕੰਮ ਸਾਲ 2023 ਵਿੱਚ ਸ਼ੁਰੂ ਹੋਇਆ ਸੀ ਅਤੇ ਮੌਜੂਦਾ ਸਮੇਂ ਵਿੱਚ 9 ਹੋਰ ਸੁਰੰਗਾਂ ਬਣਨੀਆਂ ਬਾਕੀ ਹਨ, ਜਿਨ੍ਹਾਂ ਦਾ ਕੰਮ ਦਸੰਬਰ 2026 ਤੱਕ ਪੂਰਾ ਕਰਨ ਦਾ ਟੀਚਾ ਹੈ।

NHI ਦੇ ਖੇਤਰੀ ਮੁਖੀ ਅਬਦੁਲ ਬਾਸਿਤ ਨੇ ਦੱਸਿਆ ਕਿ ਸੁਰੰਗ ਦੇ ਨਿਰਮਾਣ ਵਿੱਚ 200 ਮਜ਼ਦੂਰ ਅਤੇ 50 ਮਸ਼ੀਨਾਂ ਤਾਇਨਾਤ ਕੀਤੀਆਂ ਗਈਆਂ ਹਨ। 90 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਇਹ ਸੁਰੰਗ ਡਬਲ ਲੇਨ ਹੈ ਅਤੇ ਇਸ ਨਾਲ ਯਾਤਰਾ ਦੇ ਸਮੇਂ ਅਤੇ ਈਂਧਨ ਦੀ ਬੱਚਤ ਹੋਵੇਗੀ। ਬਾਸਿਤ ਨੇ ਦੱਸਿਆ ਕਿ ਸੁਰੰਗ ਦਾ ਨਿਰਮਾਣ ਵਾਤਾਵਰਣ ਦੇ ਮਾਪਦੰਡਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੁਰੰਗ ਬਣਨ ਨਾਲ ਪਹਾੜੀ ਦੀ ਕਟਾਈ ਤੋਂ ਬਚਾਅ ਹੋ ਗਿਆ ਅਤੇ ਇਸ ਕਾਰਨ 5 ਹਜ਼ਾਰ ਦਰੱਖਤ ਕੱਟਣ ਤੋਂ ਬਚ ਗਏ। ਉਨ੍ਹਾਂ ਦੱਸਿਆ ਕਿ ਪੁਲ ਦੇ ਇੱਕ ਪਿੱਲਰ ਦੀ ਉਚਾਈ ਤਿੰਨ ਕੁਤੁਬ ਮੀਨਾਰ (150 ਮੀਟਰ) ਤੋਂ ਵੱਧ ਹੈ। ਸ਼ਕਰਾਲ ਪੁਲ ਦੇ ਥੰਮ੍ਹਾਂ ਦੀ ਉਚਾਈ 210 ਮੀਟਰ ਹੈ, ਜੋ ਲਗਭਗ ਤਿੰਨ ਕੁਤੁਬ ਮੀਨਾਰ ਦੇ ਬਰਾਬਰ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕੰਮ ਕਿੰਨਾ ਚੁਣੌਤੀਪੂਰਨ ਹੈ।

Advertisement