ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਥੋੜੀ ਦੇਰ ਵਿਚ ਈਡੀ ਜਲੰਧਰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਲਵੇਗੀ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸਾਬਕਾ ਕੈਬਨਿਟ ਮੰਤਰੀ ਤੇ ਲੁਧਿਆਣਾ ਤੋਂ ਕਾਂਗਰਸੀ ਵਿਧਾਇਕ ਰਹੇ ਭਾਰਤ ਭੂਸ਼ਣ ਆਸ਼ੂ ਨੂੰ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ’ਚ ਹੋਏ ਕਰੋੜਾਂ ਦੇ ਟਰਾਂਸਪੋਰਟ ਟੈਂਡਰ ਘੁਟਾਲੇ ’ਚ ਗ੍ਰਿਫ਼ਤਾਰ ਕਰ ਲਿਆ ਸੀ।
ਜਾਣਕਾਰੀ ਮੁਤਾਬਕ ਈਡੀ ਨੇ ਸਾਬਕਾ ਮੰਤਰੀ ਆਸ਼ੂ ਨੂੰ ਵੀਰਵਾਰ ਸਵੇਰੇ ਜਲੰਧਰ ਸਥਿਤ ਦਫ਼ਤਰ ’ਚ ਤਲਬ ਕੀਤਾ ਸੀ। ਈਡੀ ਉਨ੍ਹਾਂ ਕੋਲੋਂ ਘੁਟਾਲੇ ਨਾਲ ਸਬੰਧਤ ਜਾਂਚ ਲਈ ਸਵਾਲ ਕੀਤੇ ਜਾ ਰਹੇ ਸਨ ਪਰ ਆਸ਼ੂ ਵੱਲੋਂ ਸਹਿਯੋਗ ਨਾਲ ਦਿੱਤੇ ਜਾਣ ਕਾਰਨ ਗ੍ਰਿਫ਼ਤਾਰ ਕਰ ਲਿਆ।