ਸਿੰਗਾਪੁਰ ਤੋਂ ਦਿੱਲੀ ਆ ਰਹੇ ਜਹਾਜ਼ ‘ਚ ਉਸ ਸਮੇਂ ਹਲਚਲ ਮਚ ਗਈ, ਜਦੋਂ ਪਾਰਕਿੰਗ ਵੇਅ ‘ਤੇ ਖੜ੍ਹਾ ਜਹਾਜ਼ ਹੌਲੀ-ਹੌਲੀ ਪਿੱਛੇ ਜਾਣ ਲੱਗਾ। ਇਹ ਦੇਖ ਕੇ ਪਾਇਲਟ ਨੂੰ ਅਹਿਸਾਸ ਹੋਇਆ ਕਿ ਉਹ ਬ੍ਰੇਕ ਲਾਉਣੀ ਭੁੱਲ ਗਿਆ ਸੀ। ਇਸ ਤੋਂ ਬਾਅਦ ਸਿੰਗਾਪੁਰ ਏਅਰਲਾਈਨਜ਼ ਦੇ ਪਾਇਲਟ ਨੇ ਤੁਰੰਤ ਏਅਰ ਟ੍ਰੈਫਿਕ ਕੰਟਰੋਲ ਤੇ ਗਰਾਊਂਡ ਸਟਾਫ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਤੇ ਤੁਰੰਤ ਬ੍ਰੇਕ ਲਗਾਈ।

ਦੱਸਿਆ ਗਿਆ ਕਿ ਇਹ ਘਟਨਾ 25 ਨਵੰਬਰ ਦੀ ਰਾਤ 8 ਵਜੇ ਆਈਜੀਆਈ ਹਵਾਈ ਅੱਡੇ ਦੇ ਟਰਮੀਨਲ-3 ਵਿਚ ਵਾਪਰੀ। ਇਸ ਦੇ ਨਾਲ ਹੀ ਇਸ ਘਟਨਾ ‘ਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ ਹੈ। ਜਹਾਜ਼ ‘ਚ ਸਵਾਰ ਚਾਲਕ ਦਲ ਦੇ ਇਕ ਮੈਂਬਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਖੁਸ਼ਕਿਸਮਤੀ ਇਹ ਰਹੀ ਕਿ ਜਹਾਜ਼ ਦੇ ਆਲੇ-ਦੁਆਲੇ ਕੋਈ ਵਾਹਨ ਜਾਂ ਹੋਰ ਜਹਾਜ਼ ਨਹੀਂ ਖੜ੍ਹਾ ਸੀ, ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।