ਮਹਰੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸੁਰੱਖਿਆ ਲਈ ਤਾਇਨਾਤ ਤਿੰਨ ਗੰਨਮੈਨਾਂ ‘ਚ ਦੇਰ ਰਾਤ ਆਪਸ ਵਿੱਚ ਲੜਾਈ ਹੋ ਗਈ, ਜਾਣਕਾਰੀ ਅਨੁਸਾਰ ਦੋ ਸੁਰੱਖਿਆ ਕਰਮੀਆਂ ਨੇ ਇੱਕ ਹੋਰ ਸੁਰੱਖਿਆ ਕਰਮਚਾਰੀ ਦੇ ਸਿਰ ‘ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਜ਼ਖਮੀ ਗੰਨ ਮੈਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਦਸਿਆ ਜਾ ਰਿਹਾ ਹੈ ਕਿ ਦੇਰ ਰਾਤ ਆਪਣੇ ਕਮਰੇ ਵਿੱਚ ਸੁੱਤੇ ਕਮਾਂਡੋ ਦੇ ਗੰਨਮੈਨਾਂ ‘ਚ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਹੋਣ ਤੋਂ ਬਾਅਦ ਝੜਪ ਹੋ ਗਈ। ਇਸ ਦੌਰਾਨ ਗੰਨਮੈਨ ਗੁਰਦੀਪ ਸਿੰਘ ਜ਼ਖਮੀ ਹੋ ਗਿਆ, ਜੋ ਕਿ ਜੇਰੇ ਇਲਾਜ ਸਿਵਲ ਹਸਪਤਾਲ ਮਾਨਸਾ ਵਿੱਚ ਦਾਖਲ ਹੈ ਥਾਣਾ ਸਦਰ ਮਾਨਸਾ ਦੇ ਐਸਐਚਓ ਗੁਰਬੀਰ ਸਿੰਘ ਨੇ ਕਿਹਾ ਕਿ ਇਸ ਮਾਮਲੇ ‘ਚ ਉਹ ਜਾਂਚ ਕਰਨਗੇ।