ਸੁਖਬੀਰ ਬਾਦਲ ਨੇ ਪਾਰਟੀ ਦੇ ਪਛੜੀਆਂ ਸ਼੍ਰ੍ਰੈਣੀਆਂ ਵਿੰਗ ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਨਾਲ ਸਲਾਹ ਕਰਨ ਤੋਂ ਬਾਅਦ ਬੀ.ਸੀ ਵਿੰਗ ਦੇ ਅਹੁਦੇਦਾਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ। ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਪਾਰਟੀ ਨਾਲ ਲੰਮੇ ਸਮੇ ਤੋਂ ਜੁੜੇ ਅਤੇ ਮਿਹਨਤੀ ਆਗੂਆਂ ਨੂੰ ਬੀ.ਸੀ. ਵਿੰਗ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਬੀ.ਸੀ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਹਰੀ ਸਿੰਘ ਪ੍ਰੀਤ ਟਰੈਕਟਰ ਨਾਭਾ, ਜਥੇਦਾਰ ਬਾਵਾ ਸਿੰਘ ਗੁਮਾਨਪੁਰਾ ਅੰਮ੍ਰਿਤਸਰ, ਭਾਈ ਰਾਮ ਸਿੰਘ ਮੈਂਬਰ ਐਸ.ਜੀ.ਪੀ.ਸੀ ਅੰਮ੍ਰਿਤਸਰ, ਸ. ਅਮਰਜੀਤ ਸਿੰਘ ਬਿੱਟੂ ਕਿਸ਼ਨਪੁਰਾ ਜਲੰਧਰ, ਸ. ਦਰਸ਼ਨ ਸਿੰਘ ਸੁਲਤਾਨਵਿੰਡ ਅੰਮ੍ਰਿਤਸਰ, ਸ. ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਐਸ.ਜੀ.ਪੀ.ਸੀ, ਸ. ਗੁਰਦੀਪ ਸਿੰਘ ਲੰਬੀ, ਸ. ਕਸ਼ਮੀਰ ਸਿੰਘ ਗੰਡੀਵਿੰਡ ਸਾਬਕਾ ਮੇਂਬਰ ਐਸ.ਜੀ.ਪੀ.ਸੀ, ਸ. ਮੁਖਤਿਆਰ ਸਿੰਘ ਚੀਮਾ ਲੁਧਿਆਣਾ ਅਤੇ ਸ. ਗੁਰਦੀਪ ਸਿੰਘ ਸ਼ੇਖਪੁਰਾ ਦੇ ਨਾਮ ਸ਼ਾਮਲ ਹਨ।
ਜਥੇਦਾਰ ਗਾਬੜੀਆ ਨੇ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਪਛੜੀਆਂ ਸ਼੍ਰੈਣੀਆਂ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਸੁੱਚਾ ਸਿੰਘ ਸੁਚੇਤਗੜ੍ਹ ਗੁਰਦਾਸਪੁਰ, ਸ. ਭੂਪਿੰਦਰ ਸਿੰਘ ਜਾਡਲਾ ਨਵਾਂਸਹਿਰ, ਸ. ਨਰਿੰਦਰ ਸਿੰਘ ਸੇਖਵਾਂ ਗੁਰਦਾਸਪੁਰ, ਸ. ਨਰਿੰਦਰਪਾਲ ਸਿੰਘ ਮੋਗਾ, ਸ. ਰਜਿੰਦਰ ਸਿੰਘ ਜੀਤ ਖੰਨਾ, ਸ. ਹਰਪਾਲ ਸਿੰਘ ਸਰਾਓ ਰਾਜਪੁਰਾ, ਸ. ਗੁਰਚਰਨ ਸਿੰਘ ਕੜਵਲ ਡੇਰਾਬਸੀ, ਸ. ਗੁਰਦਿਆਲ ਸਿੰਘ ਖਾਲਸਾ ਸੁਲਤਾਨਪੁਰ ਲੋਧੀ ਅਤੇ ਸ. ਸੁਖਚੈਨ ਸਿੰਘ ਲਾਇਲਪੁਰੀ ਫਿਰੋਜਪੁਰ ਦੇ ਨਾਮ ਸ਼ਾਮਲ ਹਨ।