ਸੁਨੀਤਾ ਵਿਲੀਅਮਜ਼ ਦੀ ਹੋਈ ਸੁਰੱਖਿਅਤ ਵਾਪਸੀ, ਭਾਵੁਕ ਕਰ ਦੇਣ ਵਾਲੇ ਪਲ…………….!

ਨਾਸਾ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਧਰਤੀ ‘ਤੇ ਵਾਪਸ ਆ ਗਏ ਹਨ। ਪਿਛਲੇ ਸਾਲ ਜੂਨ ਵਿੱਚ ਇਹ ਦੋਵੇਂ ਪੁਲਾੜ ਯਾਤਰਾ ਦੇ ਲਈ 8 ਦਿਨਾਂ ਦੇ ਮਿਸ਼ਨ ਲਈ ਅੰਤਰਰਾਸ਼ਟਰੀ ਅੰਤਰਿਕਸ਼ ਸਟੇਸ਼ਨ ‘ਤੇ ਗਏ ਸਨ, ਪਰ ਉਹ 9 ਮਹੀਨੇ ਤੋਂ ਵੱਧ ਸਮੇਂ ਲਈ ਉਥੇ ਹੀ ਫਸੇ ਰਹਿ ਗਏ। ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਪਿਛਲੇ ਸਾਲ 5 ਜੂਨ ਨੂੰ ਬੋਇੰਗ ਸਟਾਰਲਾਈਨਰ ਰਾਹੀਂ ਅੰਤਰਿਕਸ਼ ਗਏ ਸਨ। ਇੱਕ ਹੋਰ ਅੰਤਰਿਕਸ਼ ਯਾਨ, ਸਪੇਸਐਕਸ ਦਾ ਡ੍ਰੈਗਨ (SpaceX’s Dragon), ਅੱਜ ਸਵੇਰੇ ਉਹਨਾਂ ਨੂੰ ਲੈ ਕੇ ਸਫਲਤਾਪੂਰਵਕ ਵਾਪਸ ਆ ਗਿਆ।

ਇਹ ਸਪੇਸ ਕੈਪਸੂਲ ਅਮਰੀਕਾ ਦੇ ਫਲੋਰੀਡਾ ਰਾਜ ਵਿੱਚ ਸਮੁੰਦਰ ਵਿੱਚ ਉਤਰਿਆ। ਉਹਨਾਂ ਦੇ ਨਾਲ ਹੋਰ ਦੋ ਅੰਤਰਿਕਸ਼ ਯਾਤਰੀ — ਨਾਸਾ ਦੇ Nick Hague ਅਤੇ ਰੂਸੀ ਏਜੰਸੀ ਰਾਸਕੋਮੋਸ ਦੇ Aleksandr Gorbunov ਵੀ ਵਾਪਸ ਆਏ। ਅੰਤਰਿਕਸ਼ ਸਟੇਸ਼ਨ ਤੋਂ ਧਰਤੀ ਤੱਕ ਆਉਣ ਵਿੱਚ ਯਾਨ ਨੂੰ 17 ਘੰਟੇ ਲੱਗੇ। ਸਫਲ ਲੈਂਡਿੰਗ ਹੋਣਾ ਕਾਫੀ ਭਾਵੁਕ ਕਰ ਦੇਣ ਵਾਲੇ ਪਲ ਸਨ।

ਯਾਨ ਵਿੱਚੋਂ ਸਭ ਤੋਂ ਪਹਿਲਾਂ ਨਾਸਾ ਦੇ ਅੰਤਰਿਕਸ਼ ਯਾਤਰੀ ਅਤੇ Crew-9 ਦੇ ਕਮਾਂਡਰ ਨਿਕ ਹੈਗ ਬਾਹਰ ਨਿਕਲੇ। ਡ੍ਰੈਗਨ ਕੈਪਸੂਲ ਦੇ ਫਲੋਰੀਡਾ ਤਟ ‘ਤੇ ਉਤਰਨ ਤੋਂ ਲਗਭਗ ਇੱਕ ਘੰਟੇ ਬਾਅਦ, ਜ਼ਮੀਨੀ ਟੀਮ ਦੀ ਮਦਦ ਨਾਲ ਉਹ ਕੈਪਸੂਲ ਤੋਂ ਬਾਹਰ ਆਏ। ਉਸ ਤੋਂ ਬਾਅਦ ਰੋਸਕੋਸਮੋਸ ਦੇ ਅੰਤਰਿਕਸ਼ ਯਾਤਰੀ ਅਲੈਕਸਾਂਦਰ ਗੋਰਬੁਨੋਵ ਕੈਪਸੂਲ ਤੋਂ ਬਾਹਰ ਨਿਕਲਣ ਵਾਲੇ ਰੈਂਪ ਰਾਹੀਂ ਹੇਠਾਂ ਉਤਰੇ। ਉਹਨਾਂ ਦੇ ਬਾਅਦ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਬਾਹਰ ਆਏ। ਹੁਣ ਇਹ ਸਾਰੇ ਅੰਤਰਿਕਸ਼ ਯਾਤਰੀ 45 ਦਿਨਾਂ ਦੇ ਪੁਨਰਵਾਸ ਪ੍ਰੋਗਰਾਮ ਲਈ ਹਿਊਸਟਨ ‘ਚ ਰਹਿਣਗੇ।

Advertisement