ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਪੰਜਾਬੀਆਂ ਦਾ ਨਾਂ ਪੂਰੇ ਦੇਸ਼ ਵਿਚ ਰੌਸ਼ਨ ਕਰ ਦਿੱਤਾ ਹੈ। ਦਰਅਸਲ ਉਨ੍ਹਾਂ ਨੇ ਵਿਦੇਸ਼ ਜਾ ਕੇ Cannes ਫਿਲਮ ਫੈਸਟੀਵਲ ਦਾ ਹਿੱਸਾ ਬਣ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਇਸ ‘ਤੇ ਸੁੰਨਦਾ ਸ਼ਰਮਾ ਨੇ ਆਪਣੀ ਖੁਸ਼ੀ ਵੀ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਇਸ ਲਈ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਵੀ ਸਾਂਝੀ ਕੀਤੀ ਹੈ।

‘ਦੂਜੀ ਵਾਰ ਪਿਆਰ’ ਤੇ ‘ਮੰਮੀ ਨੂੰ ਪਸੰਦ’ ਵਰਗੇ ਸੁਪਰਹਿੱਟ ਗੀਤਾਂ ਨੂੰ ਆਪਣੀ ਆਵਾਜ਼ ਦੇਣ ਵਾਲੀ ਸੁਨੰਦਾ ਸ਼ਰਮਾ ਨੇ Cannes ਫਿਲਮ ਫੈਸਟੀਵਲ ਐਵਾਰਡ ਦੇ ਰੈੱਡ ਕਾਰਪੈਟ ‘ਤੇ ਆਪਣੀ ਦੇਸ ਲੁੱਕ ਦਾ ਜਲਵਾ ਬਿਖੇਰਿਆ ਹੈ। ਇਸ ਕਾਰਨ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਵਧਾਈ ਵੀ ਮਿਲ ਰਹੀ ਹੈ। Cannes ਫਿਲਮ ਫੈਸਟੀਵਲ ਵਿਚ ਸਫੈਦ ਅਨਾਰਕਲੀ ਸੂਟ ਵਿਚ ਨਜ਼ਰ ਆਈ। ਫੈਸਟੀਵਲ ਦੇ ਚੱਲ ਰਹੇ 77ਵੇਂ ਐਡੀਸ਼ਨ ਵਿਚ ਭਾਰਤ ਪਰਵ ਵਿਚ ਵੀ ਪ੍ਰਦਰਸ਼ਨ ਕੀਤਾ। ਨਾਲ ਹੀ ਗਾਇਕਾ ਨੇ ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਦੇ ਡਿਨਰ ਵਿਚ ਵੀ ਸ਼ਮੂਲੀਅਤ ਕੀਤੀ।

ਗਾਇਕਾ ਨੇ ਕਾਨਸ ਦੀਆਂ ਫੋਟੋਆਂ ਇੰਸਟਾਗ੍ਰਾਮ ‘ਤੇ ਸਾਂਝੀਆਂ ਕਰਦਿਆਂ ਲਿਖਿਆ ਕਿ ਆਮ ਜਿਹੇ ਘਰ ਦੀ ਕੁੜੀ, ਸੁਪਨੇ ਇੰਨੇ ਖਾਸ ਕਦੋ ਤੋਂ ਲੈਣ ਲੱਗ ਪਈ, ਪਤਾ ਨਹੀਂ ਲੱਗਿਆ, ਤੁਸੀ ਹਮੇਸ਼ਾ ਮੈਂਨੂੰ ਪਿਆਰ ਤੇ ਇੱਜ਼ਤ ਬਖਸ਼ੀ ਹੈ, ਇਹ ਪੋਸਟ ਤੁਆਡੇ ਸਾਰਿਆਂ ਦੇ ਨਾਮ।’