ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਯਾਨੀ ਕਿ 5 ਅਗਸਤ ਨੂੰ ਗਿਰਾਵਟ ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਬਾਜ਼ਾਰ ਖੁੱਲ੍ਹਦਿਆਂ ਹੀ ਸੋਨੇ ਦੀਆਂ ਕੀਮਤਾਂ ਵਿੱਚ 693 ਰੁਪਏ ਦੀ ਕਮੀ ਦਰਜ ਕੀਤੀ ਗਈ ਹੈ। ਉੱਥੇ ਹੀ ਚਾਂਦੀ ਦੀਆਂ ਕੀਮਤਾਂ ਵਿੱਚ 1765 ਰੁਪਏ ਦੀ ਕਮੀ ਆਈ ਹੈ। ਬੀਤੇ ਦਿਨ ਸੋਨੇ ਦੀ ਕੀਮਤ 70,392 ਰੁਪਏ ਪ੍ਰਤੀ 10 ਗ੍ਰਾਮ ਸੀ।
ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ ਅੱਜ 24 ਕੈਰੇਟ ਗੋਲਡ ਦੀਆਂ ਕੀਮਤਾਂ 69,699 ਪ੍ਰਤੀ 10 ਗ੍ਰਾਮ ਹੈ। ਸ਼ੁੱਕਰਵਾਰ ਦੀ ਗੱਲ ਕੀਤੀ ਜਾਵੇ ਤਾਂ ਸੋਨਾ 70,392 ਰੁਪਏ ‘ਤੇ ਬੰਦ ਹੋਇਆ ਸੀ। ਉੱਥੇ ਹੀ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਅੱਜ ਭਾਰੀ ਗਿਰਾਵਟ ਆਈ ਹੈ। ਚਾਂਦੀ ਦੇ ਭਾਅ ਵਿੱਚ ਅੱਜ 1765 ਰੁਪਏ ਦੀ ਕਮੀ ਦੇਖੀ ਗਈ ਹੈ। 999 ਸ਼ੁੱਧਤਾ ਵਾਲੇ ਇੱਕ ਕਿਲੋਗ੍ਰਾਮ ਚਾਂਦੀ ਦਾ ਰੇਟ 81,736 ਰੁਪਏ ਹੈ। ਸ਼ੁੱਕਰਵਾਰ ਨੂੰ ਮਾਰਕੀਟ ਬੰਦ ਹੋਣ ਤੱਕ ਚਾਂਦੀ ਦੀ ਕੀਮਤ 83,501 ਸੀ। ਉੱਥੇ ਹੀ 22 ਕੈਰੇਟ 10 ਗ੍ਰਾਮ ਸੋਨੇ ਦੀ ਗੱਲ ਕੀਤੀ ਜਾਵੇ ਤਾਂ ਉਸਦੀ ਕੀਮਤ 63,844 ਹੈ। ਇਸ ਸਾਲ ਹੁਣ ਤੱਕ ਸੋਨੇ ਦੀਆਂ ਕੀਮਤਾਂ 6,347 ਰੁਪਏ ਪ੍ਰਤੀ 10 ਗ੍ਰਾਮ ਵੱਧ ਚੁੱਕੀਆਂ ਹਨ। ਸਾਲ ਦੀ ਸ਼ੁਰੂਆਤ ਵਿੱਚ ਇਹ 63,352 ਰੁਪਏ ‘ਤੇ ਸੀ ਜੋ ਕਿ ਹੁਣ 69,699 ਰੁਪਏ ਪ੍ਰਤੀ 10 ਗ੍ਰਾਮ ‘ਤੇ ਹੈ। ਉੱਥੇ ਹੀ ਚਾਂਦੀ ਸਾਲ ਦੀ ਸ਼ੁਰੂਆਤ ਵਿੱਚ 73,395 ਰੁਪਏ ਪ੍ਰਤੀ ਕਿਲੋ ‘ਤੇ ਸੀ। ਇਹ ਹੁਣ 81,736 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਹੈ। ਯਾਮੀ ਕਿ ਚਾਂਦੀ ਇਸ ਸਾਲ 10,106 ਰੁਪਏ ਵੱਧ ਚੁੱਕੀ ਹੈ।
ਦਸ ਦੇਈਏ ਕਿ ਮਾਹਿਰਾਂ ਅਨੁਸਾਰ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਜਾ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਗਸਤ ਤੋਂ ਦਸੰਬਰ ਤੱਕ 8 ਵੱਡੇ ਤਿਓਹਾਰ ਹਨ। ਇਸ ਤੋਂ ਇਲਾਵਾ ਨਵੰਬਰ-ਦਸੰਬਰ ਵਿੱਚ ਵਿਆਹ ਦੇ ਮਹੂਰਤ ਹਨ। ਅਜਿਹੇ ਵਿੱਚ ਇਸ ਵਾਰ ਸੋਨੇ ਦੀਆਂ ਕੀਮਤਾਂ ਦੇ ਰਿਕਾਰਡ ਟੁੱਟ ਸਕਦੇ ਹਨ। ਵਰਲਡ ਗੋਲਡ ਕਾਊਂਸਿਲ ਮੁਤਾਬਕ ਦਸੰਬਰ ਤੱਕ ਜਵੈਲਰੀ, ਗੋਲਡ ਬਾਰ ਤੇ ਸਿੱਕੇ ਦੀ ਮੰਗ ਵਧੇਗੀ । ਜਿਸ ਕਾਰਨ ਸੋਨੇ ਦੀਆਂ ਕੇਮੈਟਾਂ ਵਿੱਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ।