ਫਰਵਰੀ ਮਹੀਨੇ ਦੀ ਸ਼ੁਰੂਆਤ ਛੁੱਟੀਆਂ ਨਾਲ ਹੋਈ ਹੈ। 2 ਫਰਵਰੀ ਨੂੰ ਐਤਵਾਰ ਹੈ, ਜੋ ਕਿ ਹਫਤਾਵਾਰੀ ਛੁੱਟੀ ਹੈ। ਅਗਲੇ ਦਿਨ 3 ਫਰਵਰੀ ਨੂੰ ਬਸੰਤ ਪੰਚਮੀ ਦਾ ਤਿਉਹਾਰ ਹੈ। ਇਸ ਕਾਰਨ ਜ਼ਿਆਦਾਤਰ ਸੂਬਿਆਂ ਵਿਚ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਹ ਛੁੱਟੀ ਬੱਚਿਆਂ ਲਈ ਹੀ ਨਹੀਂ ਸਗੋਂ ਕੰਮਕਾਜੀ ਲੋਕਾਂ ਲਈ ਵੀ ਰਾਹਤ ਭਰੀ ਹੋਵੇਗੀ। ਪੰਜਾਬ ਵਿਚ ਸਰਕਾਰੀ ਕਲੰਡਰ ਮੁਤਾਬਕ 2 ਫਰਵਰੀ ਨੂੰ ਬਸੰਤ ਪੰਚਮੀ ਦੀ ਛੁੱਟੀ (ਰਾਖਵੀਂ) ਹੈ

ਇਹ ਤਿਉਹਾਰ ਬਸੰਤ ਰੁੱਤ ਦੀ ਆਮਦ ਨੂੰ ਵੀ ਦਰਸਾਉਂਦਾ ਹੈ। ਇਸ ਦਿਨ ਲੋਕ ਪੀਲੇ ਕੱਪੜੇ ਪਹਿਨਦੇ ਹਨ ਅਤੇ ਪੀਲੇ ਰੰਗ ਦੇ ਭੋਜਨ ਜਿਵੇਂ ਖਿਚੜੀ, ਮਿੱਠੇ ਚੌਲ ਆਦਿ ਤਿਆਰ ਕਰਦੇ ਹਨ। ਇਹ ਤਿਉਹਾਰ ਖਾਸ ਕਰਕੇ ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼ ਅਤੇ ਉੜੀਸਾ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ
ਸਰਕਾਰ ਵੱਲੋਂ ਹਰ ਸਾਲ ਦੀ ਤਰ੍ਹਾਂ 2025 ਲਈ ਛੁੱਟੀਆਂ ਦਾ ਕੈਲੰਡਰ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਵਿੱਚ ਜਨਵਰੀ ਤੋਂ ਦਸੰਬਰ ਤੱਕ ਸਰਕਾਰੀ ਮੁਲਾਜ਼ਮਾਂ ਲਈ ਨਿਰਧਾਰਤ ਛੁੱਟੀਆਂ ਦੀ ਗਿਣਤੀ ਦਿੱਤੀ ਗਈ ਹੈ। ਇਨ੍ਹਾਂ ਛੁੱਟੀਆਂ ਵਿੱਚ ਰਾਸ਼ਟਰੀ, ਧਾਰਮਿਕ ਤਿਉਹਾਰ ਅਤੇ ਹਫ਼ਤਾਵਾਰੀ ਛੁੱਟੀਆਂ ਸ਼ਾਮਲ ਹਨ। ਇਹ ਕੈਲੰਡਰ ਸਰਕਾਰੀ ਕਰਮਚਾਰੀਆਂ ਦੇ ਨਾਲ-ਨਾਲ ਵਿਦਿਆਰਥੀਆਂ ਅਤੇ ਹੋਰ ਮਜ਼ਦੂਰ ਵਰਗ ਲਈ ਬਹੁਤ ਮਹੱਤਵਪੂਰਨ ਹੈ।