ਫਿਲਮ ‘ਗਦਰ 2’ ਨਾਲ ਬਾਲੀਵੁੱਡ ‘ਚ ਵਾਪਸੀ ਕਰਨ ਵਾਲੇ ਸਟਾਰ ਸੰਨੀ ਦਿਓਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਸੌਰਵ ਗੁਪਤਾ ਨੇ ਸੰਨੀ ਦਿਓਲ ‘ਤੇ ਧੋਖਾਧੜੀ, ਫਿਰੌਤੀ ਅਤੇ ਜਾਅਲਸਾਜ਼ੀ ਦਾ ਇਲਜ਼ਾਮ ਲਗਾਇਆ ਹੈ। ਨਿਰਮਾਤਾ ਨੇ ਪ੍ਰੈੱਸ ਕਾਨਫਰੰਸ ‘ਚ ਇਸ ਗੱਲ ਦਾ ਖੁਲਾਸਾ ਕੀਤਾ ਹੈ। ਫਿਲਮ ਨਿਰਮਾਤਾ ਦਾ ਦਾਅਵਾ ਹੈ ਕਿ ਸੰਨੀ ਨੇ ਉਸ ਤੋਂ ਐਡਵਾਂਸ ਪੈਸੇ ਲਏ ਹਨ ਅਤੇ ਅਜੇ ਤੱਕ ਫਿਲਮ ਸ਼ੁਰੂ ਨਹੀਂ ਕੀਤੀ ਹੈ।
ਉਨ੍ਹਾਂ ਨੇ ਪੂਰੀ ਘਟਨਾ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਸੰਨੀ ਅਤੇ ਮੇਰੇ ਵਿਚਕਾਰ ਸਾਲ 2016 ‘ਚ ਇੱਕ ਡੀਲ ਹੋਈ ਸੀ, ਇਸ ਦੇ ਲਈ ਮੈਂ ਸੰਨੀ ਨੂੰ 1 ਕਰੋੜ ਰੁਪਏ ਐਡਵਾਂਸ ਦਿੱਤੇ ਸਨ, ਪਰ ਇਸ ਦੀ ਬਜਾਏ ਉਸ ਨੇ 2017 ਵਿੱਚ ਆਪਣੇ ਭਰਾ ਬੌਬੀ ਨਾਲ ਫਿਲਮ ਕੀਤੀ ਜੋ ਸ਼੍ਰੇਅਸ ਤਲਪੜੇ ਦੁਆਰਾ ਨਿਰਦੇਸ਼ਿਤ ਕੀਤੀ ਸੀ ਅਤੇ ਹੁਣ ਤੱਕ ਮੈਂ ਉਸਨੂੰ 2.55 ਕਰੋੜ ਰੁਪਏ ਦਿੱਤੇ ਹਨ।’ ਨਿਰਮਾਤਾ ਦੇ ਮੁਤਾਬਕ ਸੰਨੀ ਨੇ ਸਾਲ 2023 ‘ਚ ਆਪਣੀ ਕੰਪਨੀ ਨਾਲ ਫਰਜ਼ੀ ਡੀਲ ਕੀਤੀ ਸੀ ਪਰ ਜਦੋਂ ਮੈਂ ਇਸ ਡੀਲ ਨੂੰ ਪੜ੍ਹਿਆ ਤਾਂ ਉਸ ‘ਚ ਉਹ ਪੇਜ ਗਾਇਬ ਸੀ, ਜਿਸ ‘ਚ ਅਸੀਂ ਰਕਮ 4 ਕਰੋੜ ਤੋਂ ਵਧਾ ਕੇ 8 ਕਰੋੜ ਕਰ ਦਿੱਤੀ ਸੀ। ਹਾਲਾਂਕਿ ਸੰਨੀ ਦਿਓਲ ਨੇ ਇਨ੍ਹਾਂ ਇਲਜ਼ਾਮਾਂ ‘ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਦaਸ ਦਈਏ ਕਿ ਸੰਨੀ ਦਿਓਲ ਆਖਰੀ ਵਾਰ ਗਦਰ 2 ਵਿੱਚ ਨਜ਼ਰ ਆਏ ਸਨ। ਅਗਸਤ 2023 ਵਿੱਚ ਰਿਲੀਜ਼ ਹੋਈ ਇਸ ਫਿਲਮ ਵਿੱਚ ਅਮੀਸ਼ਾ ਪਟੇਲ ਨੇ ਵੀ ਅਭਿਨੈ ਕੀਤਾ ਸੀ ਅਤੇ ਇੱਕ ਬਲਾਕਬਸਟਰ ਹਿੱਟ ਸੀ। ਅੱਗੇ, ਦਿਓਲ ਜਲਦੀ ਹੀ ਆਪਣੀ 1997 ਦੀ ਫਿਲਮ ਬਾਰਡਰ ਦੇ ਸੀਕਵਲ ਵਿੱਚ ਨਜ਼ਰ ਆਉਣਗੇ। ਬਾਰਡਰ 2 ‘ਚ ਨਾ ਸਿਰਫ ਸੰਨੀ ਦਿਓਲ ਦੀ ਵਰਦੀ ਵਿਚ ਵਾਪਸੀ ਨਜ਼ਰ ਆਵੇਗੀ, ਸਗੋਂ ਇਸ ‘ਚ ਆਯੁਸ਼ਮਾਨ ਖੁਰਾਨਾ ਵੀ ਨਜ਼ਰ ਆਉਣਗੇ। ਕਥਿਤ ਤੌਰ ‘ਤੇ ਉਹ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਏਗਾ। ਇਸ ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰਨਗੇ।