ਭਾਰਤੀ ਰਿਜ਼ਰਵ ਬੈਂਕ ਦੇ ਹੁਕਮਾਂ ਅਨੁਸਾਰ, ਹੁਣ ਮਹਾਰਾਸ਼ਟਰ ਦੇ ਸ਼ਿਰਪੁਰ ਮਰਚੈਂਟਸ ਕੋ-ਆਪਰੇਟਿਵ ਬੈਂਕ ਦੇ ਗਾਹਕ ਆਪਣੇ ਬੈਂਕ ਖਾਤੇ ਤੋਂ ਪੈਸੇ ਨਹੀਂ ਕੱਢ ਸਕਦੇ ਹਨ। ਬੈਂਕ ਦੀ ਵਿਗੜਦੀ ਵਿੱਤੀ ਸਥਿਤੀ ਦੇ ਵਿਚਕਾਰ, ਆਰਬੀਆਈ ਨੇ ਸ਼ਿਰਪੁਰ ਮਰਚੈਂਟਸ ਕੋ-ਆਪਰੇਟਿਵ ਬੈਂਕ ‘ਤੇ ਅਗਲੇ ਛੇ ਮਹੀਨਿਆਂ ਲਈ ਗਾਹਕਾਂ ਦੇ ਪੈਸੇ ਕਢਵਾਉਣ ਸਮੇਤ ਕਈ ਹੋਰ ਪਾਬੰਦੀਆਂ ਲਗਾਈਆਂ ਹਨ। ਇਸ ਕਦਮ ਨਾਲ ਸਹਿਕਾਰੀ ਬੈਂਕ ਦੇ ਹਜ਼ਾਰਾਂ ਜਮ੍ਹਾਂਕਰਤਾਵਾਂ ਵਿੱਚ ਘਬਰਾਹਟ ਹੋਣ ਲੱਗੀ ਹੈ। ਮਹਾਰਾਸ਼ਟਰ ਦੇ ਸ਼ੀਰਪੁਰ ਮਰਚੈਂਟਸ ਕੋ-ਆਪਰੇਟਿਵ ਬੈਂਕ ਦੇ ਗਾਹਕ ਹੁਣ ਆਪਣੀ ਸੇਵਿੰਗ ਦੇ ਪੈਸੇ ਨਹੀਂ ਕਢਵਾ ਪਾ ਰਹੇ।
ਸ਼ਿਰਪੁਰ ਮਰਚੈਂਟਸ ਕੋ-ਆਪਰੇਟਿਵ ਬੈਂਕ ‘ਤੇ 8 ਅਪ੍ਰੈਲ 2024 ਨੂੰ ਕਾਰੋਬਾਰ ਬੰਦ ਹੋਣ ਤੋਂ ਲੱਗੇ ਅਗਲੇ 6 ਮਹੀਨਿਆਂ ਤੱਕ ਪਾਬੰਦੀ ਲਾਗੂ ਰਹੇਗੀ। ਹਾਲਾਂਕਿ, ਰਿਜ਼ਰਵ ਬੈਂਕ ਨੇ ਕਿਹਾ ਕਿ ਇਨ੍ਹਾਂ ਨਿਰਦੇਸ਼ਾਂ ਨੂੰ ਬੈਂਕ ਦੇ ਲਾਇਸੈਂਸ ਨੂੰ ਰੱਦ ਕਰਨ ਦੇ ਰੂਪ ਵਿੱਚ ਨਹੀਂ ਦੇਖਿਆ ਜਾਣਾ ਚਾਹੀਦਾ ਹੈ। ਫਿਲਹਾਲ ਸਿਰਫ਼ ਅਗਲੇ 6 ਮਹੀਨਿਆਂ ਲਈ ਸਿਰਫ ਬੈਂਕ ਦੇ ਕੰਮਕਾਜ ‘ਤੇ ਰੋਕ ਲਗਾਈ ਗਈ ਹੈ। ਆਰਬੀਆਈ ਨੇ ਕਿਹਾ ਕਿ ਬੈਂਕ ਆਪਣੀ ਵਿੱਤੀ ਸਥਿਤੀ ਵਿੱਚ ਸੁਧਾਰ ਹੋਣ ਤੱਕ ਕੁੱਝ ਪਾਬੰਦੀਆਂ ਦੇ ਨਾਲ ਬੈਂਕਿੰਗ ਕਾਰੋਬਾਰ ਕਰਨਾ ਜਾਰੀ ਰੱਖ ਸਕਦਾ ਹੈ।
ਦਸ ਦੇਈਏ ਕਿ ਗਾਹਕ 5 ਲੱਖ ਰੁਪਏ ਤੱਕ ਕਲੇਮ ਕਰ ਸਕਦੇ ਹਨ। RBI ਨੇ ਕਿਹਾ ਕਿ ਯੋਗ ਜਮ੍ਹਾਕਰਤਾ ਨੂੰ ਡਿਪਾਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ (DICGC) ਤੋਂ 5 ਲੱਖ ਰੁਪਏ ਤੱਕ ਦਾ ਪੈਸਾ ਗਾਹਕਾਂ ਨੂੰ ਪਾਉਣ ਦਾ ਹੱਕ ਹੋਵੇਗਾ।