IRCTC ਵੱਲੋਂ ਫੂਡ ਡਿਲੀਵਰੀ ਐਪ Swiggy ਨਾਲ ਸਮਝੌਤਾ ਕੀਤਾ ਗਿਆ ਹੈ। ਦਰਅਸਲ, ਇਸ ਸਮਝੌਤੇ ਮੁਤਾਬਕ ਯਾਤਰੀ ਹੁਣ ਆਪਣੀ ਰੇਲ ਯਾਤਰਾ ਦੌਰਾਨ ਸਵਿਗੀ ਤੋਂ ਖਾਣਾ ਮੰਗਵਾ ਸਕਦੇ ਹਨ।ਯਾਤਰੀਆਂ ਨੂੰ ਇਹ ਸਹੂਲਤ ਬੈਂਗਲੁਰੂ, ਭੁਵਨੇਸ਼ਵਰ, ਵਿਸ਼ਾਖਾਪਟਨਮ ਤੇ ਵਿਜੇਵਾੜਾ ਰੇਲਵੇ ਸਟੇਸ਼ਨਾਂ ‘ਤੇ 12 ਮਾਰਚ, 2024 ਤੋਂ ਮਿਲੇਗੀ। ਸਵਿਗੀ ਨੇ ਆਪਣੇ ਬਿਆਨ ‘ਚ ਕਿਹਾ ਕਿ ਹੁਣ ਫੂਡ ਡਿਲੀਵਰੀ ਸੇਵਾ 59 ਹੋਰ ਰੇਲਵੇ ਸਟੇਸ਼ਨਾਂ ‘ਤੇ ਉਪਲਬਧ ਹੋਵੇਗੀ।
ਜ਼ਿਕਰਯੋਗ ਹੈ ਕਿ ਅੱਜ ਸਵਿਗੀ ਫੂਡ ਮਾਰਕਿਟਪਲੇਸ ਅਤੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਵਿਚਕਾਰ ਰੇਲਗੱਡੀਆਂ ਵਿੱਚ ਪ੍ਰੀ-ਆਰਡਰ ਕੀਤੇ ਭੋਜਨ ਦੀ ਡਿਲੀਵਰੀ ਲਈ ਇੱਕ ਸਮਝੌਤਾ ਪੱਤਰ (ਐਮਓਯੂ) ‘ਤੇ ਹਸਤਾਖਰ ਕੀਤੇ ਗਏ। ਜੇਕਰ ਤੁਸੀਂ ਵੀ ਟਰੇਨ ‘ਚ ਸਫਰ ਕਰਦੇ ਸਮੇਂ ਸਵਿਗੀ ਤੋਂ ਖਾਣਾ ਆਰਡਰ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ IRCTC ਐਪ ‘ਤੇ PNR ਦਾਖਲ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਉਹ ਸਟੇਸ਼ਨ ਚੁਣਨਾ ਹੋਵੇਗਾ ਜਿੱਥੇ ਤੁਸੀਂ ਡਿਲੀਵਰੀ ਚਾਹੁੰਦੇ ਹੋ। ਇਸ ਤਰ੍ਹਾਂ, ਯਾਤਰੀ ਪ੍ਰੀ-ਆਰਡਰ ਕੀਤੀ ਫੂਡ ਡਿਲੀਵਰੀ ਸੇਵਾ ਦਾ ਲਾਭ ਲੈ ਸਕਦੇ ਹਨ।